Home ਟੈਕਨੋਲੌਜੀ ਕਰਨਾਟਕ ‘ਚ ਸ਼ਾਮ 7 ਵਜੇ ਤੋਂ ਬਾਅਦ ਇੰਟਰਨੈੱਟ ਕਰ ਦਿੱਤਾ ਜਾਵੇਗਾ ਬੰਦ...

ਕਰਨਾਟਕ ‘ਚ ਸ਼ਾਮ 7 ਵਜੇ ਤੋਂ ਬਾਅਦ ਇੰਟਰਨੈੱਟ ਕਰ ਦਿੱਤਾ ਜਾਵੇਗਾ ਬੰਦ !

0

ਨਵੀਂ ਦਿੱਲੀ: ਆਪਣੇ ਬੱਚਿਆਂ ਦੇ ਮੋਬਾਈਲ ਫ਼ੋਨ ਵਰਤਣ ਦੀ ਆਦਤ ਤੋਂ ਪ੍ਰੇਸ਼ਾਨ ਮਾਪਿਆਂ ਲਈ ਇੱਕ ਖੁਸ਼ਖ਼ਬਰੀ ਹੈ। ਕਰਨਾਟਕ ਸਰਕਾਰ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਿਜੀਟਲ ਵਰਤੋਂ ਸੰਬੰਧੀ ਬੀਤੇ ਦਿਨ ਇੱਕ ਡਰਾਫਟ ਨੀਤੀ ਜਾਰੀ ਕੀਤੀ ਹੈ। ਇਸ ਵਿੱਚ ਸਿਫ਼ਾਰਿਸ਼ ਕੀਤੀ ਗਈ ਹੈ ਕਿ ਪੜ੍ਹਾਈ ਦੇ ਇਲਾਵਾ ਮਨੋਰੰਜਨ ਦੇ ਲਈ ਸਕ੍ਰੀਨ ਟਾਇਮ ਰੋਜ਼ਾਨਾ 1 ਘੰਟੇ ਤੈਅ ਕੀਤਾ ਜਾਵੇਗਾ । ਸ਼ਾਮ 7 ਵਜੇ ਤੋਂ ਬਾਅਦ ਇੰਟਰਨੈੱਟ ਬੰਦ ਕਰਨ ਦੀ ਵੀ ਸਿਫ਼ਾਰਿਸ ਕੀਤੀ ਗਈ ਹੈ ।

ਡਰਾਫਟ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਸੌਣ ਤੋਂ ਪਹਿਲਾਂ ਇੱਕ ਘੰਟੇ ਲਈ ਸਕ੍ਰੀਨਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਮੋਬਾਈਲ ਡਿਵਾਈਸਾਂ ਲਈ ਇੱਕ ‘ਬਾਲ ਯੋਜਨਾ’ ਪ੍ਰਸਤਾਵਿਤ ਕੀਤੀ ਗਈ ਹੈ, ਜਿਸ ਵਿੱਚ ‘ਆਡੀਓ-ਸਿਰਫ਼’ ਵਿਕਲਪ ਅਤੇ ਇੱਕ ਨਿਰਧਾਰਤ ਸਮੇਂ ਤੋਂ ਬਾਅਦ ਇੰਟਰਨੈੱਟ ਪਹੁੰਚ ਨੂੰ ਬੰਦ ਕਰਨ ਲਈ ਇੱਕ ਵਿਧੀ ਸ਼ਾਮਲ ਹੋਵੇਗੀ। ਉਮਰ ਦੇ ਹਿਸਾਬ ਨਾਲ ਡਿਵਾਈਸ ਅਤੇ ਓਪਰੇਟਿੰਗ ਸਿਸਟਮ ਦੇ ਵਿਕਾਸ ਦੀ ਵੀ ਗੱਲ ਕਹੀ ਗਈ ਹੈ ।

ਸਰਕਾਰ ਦੇ ਅਨੁਸਾਰ, ਲਗਭਗ 25% ਕਿਸ਼ੋਰ ਇੰਟਰਨੈੱਟ ਦੀ ਲਤ ਤੋਂ ਪੀੜਤ ਹਨ, ਜਿਸ ਨਾਲ ਨੀਂਦ ਦੀ ਘਾਟ, ਚਿੰਤਾ ਅਤੇ ਇਕਾਗਰਤਾ ਦੀ ਘਾਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਹ ਨੀਤੀ ਇਨ੍ਹਾਂ ਚਿੰਤਾਵਾਂ ਦੇ ਮੱਦੇਨਜ਼ਰ ਪੇਸ਼ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version