Home ਹਰਿਆਣਾ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਅੰਤਰ-ਰਾਜੀ ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ 23 ਜੁਲਾਈ ਤੋਂ 27 ਜੁਲਾਈ...

ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਅੰਤਰ-ਰਾਜੀ ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ 23 ਜੁਲਾਈ ਤੋਂ 27 ਜੁਲਾਈ ਤੱਕ ਕੀਤਾ ਜਾਵੇਗਾ ਆਯੋਜਿਤ

0

ਹਰਿਆਣਾ : ਹਰਿਆਣਾ ਯੁਵਾ ਸਸ਼ਕਤੀਕਰਨ ਅਤੇ ਉੱਦਮ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀਵ ਰੰਜਨ ਨੇ ਦੱਸਿਆ ਅੰਤਰ-ਰਾਜੀ ਯੁਵਾ ਅਦਾਨ-ਪ੍ਰਦਾਨ ਪ੍ਰੋਗਰਾਮ 2025 ਦਾ ਆਯੋਜਨ 23 ਜੁਲਾਈ ਤੋਂ 27 ਜੁਲਾਈ ਤੱਕ ਪਵਿੱਤਰ ਕੁਰੂਕਸ਼ੇਤਰ ਗੀਤਾ ਸਥਲ ਵਿਖੇ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਲਈ ਦੇਸ਼ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 900 ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅੰਤਰ-ਰਾਜੀ ਯੁਵਾ ਐਕਸਚੇਂਜ ਪ੍ਰੋਗਰਾਮ ਦਾ ਉਦਘਾਟਨ 23 ਜੁਲਾਈ ਨੂੰ ਸਵੇਰੇ 11 ਵਜੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਕੀਤਾ ਜਾਵੇਗਾ ਅਤੇ ਇਸ ਦੌਰਾਨ ਵੱਖ-ਵੱਖ ਰਾਜਾਂ ਦੇ ਨੌਜ਼ਵਾਨਾਂ ਵੱਲੋਂ ਮਾਰਚ ਪਾਸਟ ਕੱਢਿਆ ਜਾਵੇਗਾ। ਉਸੇ ਦਿਨ ਦੁਪਹਿਰ 3 ਵਜੇ ਤੋਂ 4:30 ਵਜੇ ਤੱਕ, ਵਿਸ਼ਾ ਮਾਹਿਰ ਨੌਜ਼ਵਾਨਾਂ ਨਾਲ ਸਿੱਧਾ ਸੰਪਰਕ ਕਰਨਗੇ ਅਤੇ ਸ਼ਾਮ 5:30 ਵਜੇ ਤੋਂ 8:30 ਵਜੇ ਤੱਕ, ਵੱਖ-ਵੱਖ ਰਾਜਾਂ ਦੇ ਨੌਜ਼ਵਾਨ ਆਪਣੇ-ਆਪਣੇ ਰਾਜਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।

ਉਨ੍ਹਾਂ ਕਿਹਾ ਕਿ 24 ਜੁਲਾਈ ਨੂੰ ਸਵੇਰੇ 6 ਵਜੇ ਤੋਂ 7 ਵਜੇ ਤੱਕ ਯੋਗਾ ਸੈਸ਼ਨ ਹੋਵੇਗਾ, ਸਵੇਰੇ 10 ਵਜੇ ਤੋਂ 11:30 ਵਜੇ ਤੱਕ ਵਾਤਾਵਰਣ ‘ਤੇ ਚਰਚਾ ਹੋਵੇਗੀ ਅਤੇ 11:30 ਵਜੇ ਤੋਂ ਦੁਪਹਿਰ 1 ਵਜੇ ਤੱਕ ਪਵਿੱਤਰ ਗ੍ਰੰਥ ਗੀਤਾ ਦੀਆਂ ਸਿੱਖਿਆਵਾਂ ‘ਤੇ ਚਰਚਾ ਹੋਵੇਗੀ। ਇਸ ਤੋਂ ਬਾਅਦ, ਦੁਪਹਿਰ 3 ਵਜੇ ਤੋਂ 4:30 ਵਜੇ ਤੱਕ, ਵੱਖ-ਵੱਖ ਰਾਜ ਆਪਣੇ-ਆਪਣੇ ਰਾਜਾਂ ਦੀਆਂ ਪ੍ਰਮੁੱਖ ਗਤੀਵਿਧੀਆਂ ਅਤੇ ਸੈਰ-ਸਪਾਟਾ ਸਥਾਨਾਂ ਦੇ ਪੀ.ਪੀ.ਟੀ ਪੇਸ਼ ਕਰਨਗੇ ਅਤੇ ਸ਼ਾਮ 5:30 ਵਜੇ ਤੋਂ 8:30 ਵਜੇ ਤੱਕ ਸੱਭਿਆਚਾਰਕ ਪ੍ਰੋਗਰਾਮ ਹੋਣਗੇ।

ਪ੍ਰਮੁੱਖ ਸਕੱਤਰ ਨੇ ਕਿਹਾ ਕਿ 25 ਜੁਲਾਈ ਨੂੰ ਸਵੇਰੇ ਯੋਗਾ ਅਤੇ ਹੁਨਰ ਵਿਕਾਸ ‘ਤੇ ਚਰਚਾ ਹੋਵੇਗੀ ਅਤੇ ਦੁਪਹਿਰ 3 ਵਜੇ ਤੋਂ 8 ਵਜੇ ਤੱਕ ਸਮਾਪਤੀ ਸਮਾਰੋਹ ਹੋਵੇਗਾ। 26 ਜੁਲਾਈ ਨੂੰ, ਵੱਖ-ਵੱਖ ਰਾਜਾਂ ਦੇ ਵਿਦਿਆਰਥੀ ਕੁਰੂਕਸ਼ੇਤਰ ਦੇ ਸੈਰ-ਸਪਾਟਾ ਅਤੇ ਤੀਰਥ ਸਥਾਨਾਂ ਦਾ ਦੌਰਾ ਕਰਨਗੇ ਅਤੇ 27 ਜੁਲਾਈ ਨੂੰ ਸਾਰੇ ਨੌਜਵਾਨ ਹਰਿਆਣਾ ਅਤੇ ਕੁਰੂਕਸ਼ੇਤਰ ਦੀਆਂ ਯਾਦਾਂ ਲੈ ਕੇ ਆਪਣੇ-ਆਪਣੇ ਰਾਜਾਂ ਵਿੱਚ ਵਾਪਸ ਜਾਉਣਗੇ।

NO COMMENTS

LEAVE A REPLY

Please enter your comment!
Please enter your name here

Exit mobile version