Home ਹੈਲਥ ਪ੍ਰੋਟੀਨ ਪਾਊਡਰ ਦੀ ਜਗ੍ਹਾ ਇਨ੍ਹਾਂ 4 ਚੀਜ਼ਾਂ ਨੂੰ ਆਪਣੀ ਖੁਰਾਕ ’ਚ ਕਰੋ...

ਪ੍ਰੋਟੀਨ ਪਾਊਡਰ ਦੀ ਜਗ੍ਹਾ ਇਨ੍ਹਾਂ 4 ਚੀਜ਼ਾਂ ਨੂੰ ਆਪਣੀ ਖੁਰਾਕ ’ਚ ਕਰੋ ਸ਼ਾਮਲ

0

Health News : ਪ੍ਰੋਟੀਨ ਸਾਡੇ ਸਰੀਰ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਸਰੀਰ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਦੀ ਲੋੜ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰੋਟੀਨ, ਜਿਸ ਨੂੰ ਲਾਈਫ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ ਜੋ ਅਮੀਨੋ ਐਸਿਡ ਤੋਂ ਬਣਿਆ ਹੁੰਦਾ ਹੈ। ਪ੍ਰੋਟੀਨ ਸਰੀਰ ਵਿੱਚ ਕਈ ਮਹੱਤਵਪੂਰਨ ਕੰਮ ਕਰਦਾ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਟੀਨ ਪਾਊਡਰ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਪਾਊਡਰ ਜਾਂ ਸਪਲੀਮੈਂਟਸ ਤੋਂ ਬਿਨਾਂ ਵੀ ਸ਼ਾਕਾਹਾਰੀ ਭੋਜਨ ਖਾ ਕੇ ਇਸ ਜ਼ਰੂਰਤ ਨੂੰ ਪੂਰਾ ਕਰ ਸਕਦੇ ਹੋ? ਜੀ ਹਾਂ, ਤੁਸੀਂ ਇਹ ਸਹੀ ਸੁਣਿਆ ਹੈ। ਤਾਂ, ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਦੇ ਬਾਰੇ ਵਿੱਚ।

ਪ੍ਰੋਟੀਨ ਦੇ ਲਈ ਕੀ ਖਾਓ –

  1. ਕਣਕ –

ਕਣਕ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਇਹ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ। ਪ੍ਰੋਟੀਨ ਦੀ ਲੋੜ ਨੂੰ ਪੂਰਾ ਕਰਨ ਲਈ, ਤੁਸੀਂ ਆਪਣੀ ਖੁਰਾਕ ਵਿੱਚ ਕਣਕ ਦੇ ਆਟੇ ਨੂੰ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਭਾਰਤੀ ਘਰਾਂ ਵਿੱਚ ਆਮ ਤੌਰ ‘ਤੇ ਕਣਕ ਦੀਆਂ ਰੋਟੀਆਂ ਹਰ ਰੋਜ਼ ਬਣਾਈਆਂ ਜਾਂਦੀਆਂ ਹਨ।

  1. ਛੋਲੇ –

ਛੋਲਿਆਂ ਨੂੰ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਛੋਲੇ ਨਾ ਸਿਰਫ਼ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਸਗੋਂ ਫਾਈਬਰ ਅਤੇ ਆਇਰਨ ਨਾਲ ਵੀ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਕਈ ਲਾਭ ਪਹੁੰਚਾਉਣ ’ਚ ਮਦਦਗਾਰ ਹੈ। ਤੁਸੀਂ ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ।

  1. ਦੁੱਧ –

ਦੁੱਧ ਨੂੰ ਵੀ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਮਾਸਾਹਾਰੀ ਭੋਜਨ ਨਹੀਂ ਖਾਂਦੇ, ਤਾਂ ਤੁਸੀਂ ਰੋਜ਼ਾਨਾ ਇੱਕ ਗਲਾਸ ਦੁੱਧ ਪੀ ਕੇ ਆਪਣੀਆਂ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋ।

  1. ਮੂੰਗ ਦਾਲ –

ਦਾਲ ਨੂੰ ਪ੍ਰੋਟੀਨ ਦਾ ਖਜ਼ਾਨਾ ਕਹਿਣਾ ਤਾਂ ਗਲਤ ਨਹੀਂ ਹੋਵੇਗਾ। ਰੋਜ਼ਾਨਾ ਇੱਕ ਕਟੋਰੀ ਦਾਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦਾਲ ਨਾ ਸਿਰਫ਼ ਪ੍ਰੋਟੀਨ ਬਲਕਿ ਸਰੀਰ ਨੂੰ ਅਣਗਿਣਤ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਨ ਵਿੱਚ ਮਦਦਗਾਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version