ਗੈਜੇਟ ਡੈਸਕ : ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ, ਜਿਸਦੀ ਮਦਦ ਨਾਲ ਯੂਜ਼ਰਾਂ ਨੂੰ ਸੀਕ੍ਰੇਟ ਮੈਸੇਜ ਭੇਜਣ ਵਿੱਚ ਮਦਦ ਮਿਲੇਗੀ। ਦਰਅਸਲ, ਹੁਣ ਟੈਕਸਟ ਮੈਸੇਜ ਨਾਲ View Once ਫੀਚਰ ਦਾ ਸਹਾਰਾ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਵਟਸਐਪ ਦੇ ਆਉਣ ਵਾਲੇ ਫੀਚਰ ਨੂੰ ਟਰੈਕ ਕਰਨ ਵਾਲੀ ਵੈਬਸਾਈਟ Wabetainfo ਨੇ ਦਿੱਤੀ ਹੈ।
ਰਿਪੋਰਟਾਂ ਵਿੱਚ ਦੱਸਿਆ ਹੈ ਕਿ ਹੁਣ ਵਿਊ ਵਨਸ ਫੀਚਰ ਡਿਵੈਲਪਮੈਂਟ ਸਟੇਜ ਵਿੱਚ ਹੈ। ਅਜੇ ਇਸ ਨੂੰ ਬੀਟਾ ਵਰਜਨ ਲਈ ਵੀ ਪੇਸ਼ ਨਹੀਂ ਕੀਤਾ ਗਿਆ ਹੈ। ਪਹਿਲਾਂ ਇਹ ਫੀਚਰ ਫੋਟੋ ਅਤੇ ਵੀਡੀਓ ਆਦਿ ਨੂੰ ਸਪੋਰਟ ਕਰਦਾ ਸੀ। ਹੁਣ ਕੰਪਨੀ ਇਸ ਨੂੰ ਟੈਕਸਟ ਮੈਸੇਜ ਦੇ ਅੰਦਰ ਸ਼ਾਮਲ ਕਰਨ ਜਾ ਰਹੀ ਹੈ।
ਇੱਕ ਵਾਰ ਮੈਸੇਜ ਵਿੱਚ ਵਿਊ ਵਨਸ ਸਮਰੱਥ ਹੋਣ ਤੋਂ ਬਾਅਦ, ਯੂਜ਼ਰਸ ਕਿਸੇ ਵੀ ਸ਼ਖ਼ਸ ਨੂੰ ਸੀਕ੍ਰੇਟ ਮੈਸੇਜ ਸਕਦੇ ਹਨ ਉਸ ਤੋਂ ਬਾਅਦ ਜਿਵੇਂ ਹੀ ਰਿਸੀਵਰ ਉਸ ਮੈਸੇਜ ਨੂੰ ਪੜ੍ਹਦਾ ਹੈ, ਫਿਰ ਉਹ ਮੈਸੇਜ ਆਟੋਮੈਟਿਕ ਡਿਲੀਟ ਹੋ ਜਾਵੇਗਾ। ਹਾਲਾਂਕਿ ਇਸ ਲਈ ਮੈਸੇਜ ਭੇਜਦੇ ਸਮੇਂ View Once ਨੂੰ ਇਨੇਬਲ ਕਰਨਾ ਹੋਵੇਗਾ।
ਮੈਸੇਜ ਦਾ ਨਹੀਂ ਲਿਆ ਜਾਵੇਗਾ ਸਕ੍ਰੀਨਸ਼ਾਟ
ਵਟਸਐਪ ‘ਤੇ ਵਿਊ ਵਨਸ ਫੀਚਰ ਦੇ ਤਹਿਤ ਰਿਸੀਵਰ ਹੋਣ ਨਾਲੇ ਮੈਸੇਜ ਦਾ ਨਾ ਤਾਂ ਸਕ੍ਰੀਨਸ਼ਾਟ ਲਿਆ ਜਾ ਸਕਦਾ ਹੈ ਅਤੇ ਨਾ ਹੀ ਇਸਨੂੰ ਇੱਕ ਤੋਂ ਵੱਧ ਵਾਰ ਦੇਖਿਆ ਜਾ ਸਕਦਾ ਹੈ। ਇਹ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ। ਇਸ ਫੀਚਰ ਦਾ ਇੰਤਜ਼ਾਰ ਵਟਸਐਪ ਦੇ ਟੈਕਸਟ ਮੈਸੇਜ ਦੇ ਲਈ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਤਾਜ਼ਾ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਇਹ ਇਸ ਵੇਲੇ ਵਿਕਾਸ ਦੇ ਪੜਾਅ ਵਿੱਚ ਹੈ।
ਵਟਸਐਪ ਦਾ ਵਿਊ ਵਨਸ ਫੀਚਰ ਕਿਵੇਂ ਕਰੇਗਾ ਕੰਮ?
Wabetainfo ਦੁਆਰਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਗਿਆ ਹੈ, ਜੋ ਦਰਸਾਉਂਦਾ ਹੈ ਕਿ ਵਿਊ ਵਨਸ ਨਾਮ ਦਾ ਇਹ ਫੀਚਰ ਕਿਵੇਂ ਕੰਮ ਕਰੇਗਾ। ਇੱਕ ਵਾਰ ਭੇਜਣ ਵਾਲੇ ਵੱਲੋਂ ਵਿਊ ਵਨਸ ਮੈਸੇਜ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਜਿਵੇਂ ਹੀ ਮੈਸੇਜ ਪ੍ਰਾਪਤ ਕਰਨ ਵਾਲੇ ਵੱਲੋਂ ਪੜ੍ਹ ਲਿਆ ਜਾਂਦਾ ਹੈ, ਉਸ ਤੋਂ ਬਾਅਦ ਮੈਸੇਜ ਆਪਣੇ ਆਪ ਮਿਟ ਜਾਂਦਾ ਹੈ।
ਵਟਸਐਪ ਲਗਾਤਾਰ ਆਪਣੇ ਪਲੇਟਫਾਰਮ ਵਿੱਚ ਨਵਾਂ-ਨਵਾਂ ਫੀਚਰਸ ਨੂੰ ਸ਼ਾਮਲ ਕਰਦਾ ਹੈ। ਮੈਟਾ ਨੇ ਸਧਾਰਨ ਯੂਜ਼ਰ ਇੰਟਰਫੇਸ ਵਿੱਚ ਕਈ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਹਨ। ਹਾਲਾਂਕਿ, ਰਿਪੋਰਟ ਵਿੱਚ ਵਟਸਐਪ ਦੇ ਟੈਕਸਟ ਮੈਸੇਜ ਦੇ ਨਾਲ ਮਿਲਣ ਵਾਲੇ ਵਿਊ ਵਨਸ ਦੀ ਲਾਂਚ ਟਾਈਮਲਾਈਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
