ਚੰਡੀਗੜ੍ਹ : ਇਸ ਸਮੇਂ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਨੈਲੋ ਦੇ ਰਾਸ਼ਟਰੀ ਪ੍ਰਧਾਨ ਅਭੈ ਚੌਟਾਲਾ ਨੂੰ ਇਕ ਵੌਇਸ ਨੋਟ ਰਾਹੀਂ ਧਮਕੀ ਦਿੱਤੀ ਗਈ ਹੈ। ਪੁੱਤਰ ਕਰਨ ਚੌਟਾਲਾ ਨੂੰ ਇਕ ਵੌਇਸ ਕਾਲ ‘ਤੇ ਕਿਹਾ ਗਿਆ ਸੀ ਕਿ ਉਹ ਆਪਣੇ ਪਿਤਾ ਨੂੰ ਸਮਝਾਵੇ ਨਹੀਂ ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ।
ਵੌਇਸ ਮੈਸੇਜ ਰਾਹੀਂ ਮਿਲੀ ਧਮਕੀ ਵਿੱਚ ਕਿਹਾ ਗਿਆ ਹੈ ਕਿ ਸਾਡੇ ਕੰਮ ਵਿੱਚ ਕੋਈ ਰੁਕਾਵਟ ਨਾ ਪਾਓ ਨਹੀਂ ਤਾਂ ਅਸੀਂ ਤੁਹਾਨੂੰ ਪ੍ਰਧਾਨ (ਪ੍ਰਧਾਨ ਭਾਵ ਨਫੇ ਸਿੰਘ ਰਾਠੀ) ਕੋਲ ਭੇਜ ਦੇਵਾਂਗੇ। ਇਸ ਧਮਕੀ ਤੋਂ ਬਾਅਦ ਕਰਨ ਚੌਟਾਲਾ ਵੱਲੋਂ ਚੰਡੀਗੜ੍ਹ ਸੈਕਟਰ-3 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
