Home ਸੰਸਾਰ ਥਾਈਲੈਂਡ ਦੇ ਸਕੂਲ ਕੈਂਪਸ ’ਚ ਚੱਲੀਆਂ ਅੰਨ੍ਹੇਵਾਹ ਗੋਲੀਬਾਰੀ, 2 ਲੋਕਾਂ ਦੀ ਹੋਈ...

ਥਾਈਲੈਂਡ ਦੇ ਸਕੂਲ ਕੈਂਪਸ ’ਚ ਚੱਲੀਆਂ ਅੰਨ੍ਹੇਵਾਹ ਗੋਲੀਬਾਰੀ, 2 ਲੋਕਾਂ ਦੀ ਹੋਈ ਮੌਤ

0

ਥਾਈਲੈਂਡ : ਥਾਈਲੈਂਡ ਦੇ ਇੱਕ ਸਕੂਲ ਵਿੱਚ ਅੱਜ ਇੱਕ  ਵਿਦਿਆਰਥੀ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਅਧਿਆਪਕ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਅਧਿਕਾਰੀਆਂ ਦੇ ਅਨੁਸਾਰ, ਇੱਕ ਵਿਦਿਆਰਥੀ ਨੇ ਸਕੂਲ ਕੈਂਪਸ ਵਿੱਚ ਅਚਾਨਕ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰੀ ਲਈ।

ਰਾਇਟਰਜ਼ ਦੇ ਅਨੁਸਾਰ, ਨੋਂਥਾਬੁਰੀ ਸੂਬਾਈ ਦੇ ਪੁਲਿਸ ਕਮਾਂਡਰ ਲੈਫਟੀਨੈਂਟ ਕਰਨਲ ਡੇਚਾਰਪੀ ਕੋਂਗਡੀ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ।  ਉਨ੍ਹਾਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਖੁਦਕੁਸ਼ੀ ਕਰ ਲਈ। ਜ਼ਖਮੀਆਂ ਵਿੱਚ ਇੱਕ ਅਧਿਆਪਕ ਅਤੇ ਤਿੰਨ ਵਿਦਿਆਰਥੀ ਸ਼ਾਮਲ ਹਨ।

ਇਹ ਘਟਨਾ ਬੈਂਕਾਕ ਦੇ ਉੱਤਰ ਵਿੱਚ ਨੋਂਥਾਬੁਰੀ ਸੂਬੇ ਦੇ ਬਾਂਗ ਕ੍ਰੂਈ ਜ਼ਿਲ੍ਹੇ ਵਿੱਚ ਵਾਪਰੀ। ਪੁਲਿਸ ਨੇ ਹਮਲਾਵਰ ਦੀ ਪਛਾਣ ਇੱਕ ਵਿਦਿਆਰਥੀ ਵਜੋਂ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version