Home ਖੇਡਾਂ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

0

Sports News : ਟੋਕੀਓ ਵਿੱਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਹੋਣ ਵਾਲਾ ਹੈ। ਇਸ ਮੁਕਾਬਲੇ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਨੀਰਜ ਚੋਪੜਾ ਸਮੇਤ 19 ਮੈਂਬਰਾਂ ਦੇ ਸਕੁਐਡ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਬੀਤੇ ਦਿਨ ਦਿਨ ਟੀਮ ਦਾ ਐਲਾਨ ਕੀਤਾ। ਮੌਜੂਦਾ ਵਰਲਡ ਜੈਵਲਿਨ ਚੈਂਪੀਅਨ ਨੀਰਜ ਚੋਪੜਾ ‘ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।

ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਐਲਾਨ

ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੇ ਟੋਕੀਓ ਐਥਲੈਟਿਕਸ ਵਰਲਡ ਚੈਂਪੀਅਨਸ਼ਿਪ ਲਈ 19 ਮੈਂਬਰਾਂ ਦੇ ਨਾਮ ਸਾਹਮਣੇ ਰੱਖੇ ਹਨ। ਕੁੱਲ ਮਿਲਾ ਕੇ 14 ਪੁਰਸ਼ਾਂ ਅਤੇ 5 ਔਰਤਾਂ ਨੂੰ ਮੌਕਾ ਮਿਲ ਰਿਹਾ ਹੈ। ਸਕਵਾਡ ਕੁਝ ਇਸ ਤਰ੍ਹਾਂ ਹੈ:

  1. ਨੀਰਜ ਚੋਪੜਾ (ਜੈਵਲਿਨ ਥ੍ਰੋ)
  2. ਸਚਿਨ ਯਾਦਵ (ਜੈਵਲਿਨ ਥ੍ਰੋ)
  3. ਰੋਹਿਤ ਯਾਦਵ (ਜੈਵਲਿਨ ਥ੍ਰੋ)
  4. ਯਸ਼ਵੀਰ ਸਿੰਘ (ਜੈਵਲਿਨ ਥ੍ਰੋ)
  5. ਪ੍ਰਵੀਨ ਚਿੱਤਰਵੇਲ (ਟ੍ਰੀਪਲ ਜੰਪ)
  6. ਅਬਦੁੱਲਾ ਅਬੂਬੈਕਰ (ਟ੍ਰੀਪਲ ਜੰਪ)
  7. ਸ਼੍ਰੀਸ਼ੰਕਰ ਐਮ (ਲੰਬੀ ਛਾਲ)
  8. ਸਰਵੇਸ਼ ਅਨਿਲ ਕੁਸ਼ਾਰੇ (ਉੱਚੀ ਛਾਲ)
  9. ਤੇਜਸ ਸ਼ਿਰਸ਼ੇ (110 ਮੀਟਰ ਹਰਡਲ)
  10. ਅਨੀਮੇਸ਼ ਕੁਜੁਰ (200 ਮੀਟਰ ਦੌੜ)
  11. ਗੁਲਵੀਰ ਸਿੰਘ (5000 ਮੀਟਰ ਅਤੇ 10000 ਮੀਟਰ ਦੌੜ)
  12. ਸਰਵਿਨ ਸੇਬੇਸਟੀਅਨ (20 ਕਿਲੋਮੀਟਰ ਪੈਦਲ ਯਾਤਰਾ)
  13. ਸੰਦੀਪ ਕੁਮਾਰ (35 ਕਿਲੋਮੀਟਰ ਰੇਸ ਵਾਕ)
  14. ਰਾਮ ਬਾਬੂ (35 ਕਿਲੋਮੀਟਰ ਰੇਸ ਵਾਕ)
  15. ਅਨੂ ਰਾਣੀ (ਜੈਵਲਿਨ ਥ੍ਰੋ)
  16. ਪੂਜਾ (800 ਅਤੇ 1500 ਮੀਟਰ ਦੌੜ)
  17. ਪਾਰੁਲ ਚੌਧਰੀ (3000 ਮੀਟਰ SC)
  18. ਅੰਕਿਤਾ (3000 ਮੀਟਰ SC)
  19. ਪ੍ਰਿਯੰਕਾ (35 ਕਿਲੋਮੀਟਰ ਦੌੜ ਵਾਕ)

ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਕਦੋਂ ਹੋਵੇਗੀ ਸ਼ੁਰੂ ?

ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 13 ਸਤੰਬਰ 2024 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਮੁਕਾਬਲਾ 8 ਦਿਨ ਚੱਲੇਗੀ ਅਤੇ 21 ਸਤੰਬਰ ਨੂੰ ਇਹ ਖ਼ਤਮ ਹੋ ਜਾਵੇਗੀ। ਭਾਰਤੀ ਟੀਮ 4 ਸਤੰਬਰ ਤੋਂ 9 ਸਤੰਬਰ 2025 ਤੱਕ ਟੋਕੀਓ ਵਿੱਚ ਪ੍ਰੀ-ਟ੍ਰੇਨਿੰਗ ਕੈਂਪ ਦਾ ਹਿੱਸਾ ਬਣਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਨੀਰਜ ਚੋਪੜਾ 5 ਸਤੰਬਰ 2025 ਨੂੰ ਕੈਂਪ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।

ਨੀਰਜ ਚੋਪੜਾ ਦੀਆਂ ਨਜ਼ਰਾਂ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ‘ਤੇ

ਨੀਰਜ ਚੋਪੜਾ ਹਾਲ ਹੀ ਵਿੱਚ ਡਾਇਮੰਡ ਲੀਗ ਫਾਈਨਲ ਦਾ ਹਿੱਸਾ ਸੀ ਅਤੇ ਉਹ ਦੂਜੇ ਸਥਾਨ ‘ਤੇ ਰਹੇ। ਨੀਰਜ ਸੋਨ ਤਮਗਾ ਨਾ ਜਿੱਤਣ ‘ਤੇ ਥੋੜ੍ਹਾ ਨਿਰਾਸ਼ ਸੀ ਪਰ ਉਨ੍ਹਾਂ ਨੇ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਨੂੰ ਆਪਣਾ ਅਗਲਾ ਨਿਸ਼ਾਨਾ ਬਣਾਇਆ।  ‘ਟੋਕੀਓ ਵਿੱਚ ਹੋਣ ਵਾਲੀਆਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਤੋਂ ਪਹਿਲਾਂ ਮੇਰੇ ਕੋਲ ਤਿੰਨ ਹਫ਼ਤੇ ਹਨ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਗਾਂ। ਇਵੇਂਟ ਨੇੜੇ ਹਨ ਅਤੇ ਮੈਨੂੰ ਜੈਵਲਿਨ ਥੋੜਾ ਹੋਰ ਸੁੱਟਣਾ ਹੈ। ਇਸ ਵੇਲੇ ਮੇਰਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ ਖਿਤਾਬ ਦਾ ਬਚਾਅ ਕਰਨਾ ਹੈ। ਮੈਂ ਕਾਫ਼ੀ ਚੰਗਾ ਮਹਿਸੂਸ ਕਰ ਰਿਹਾ ਹਾਂ ਅਤੇ ਮੈਨੂੰ ਸਿਰਫ਼ ਬਿਹਤਰ ਸਮੇਂ ਦੀ ਲੋੜ ਹੈ।

NO COMMENTS

LEAVE A REPLY

Please enter your comment!
Please enter your name here

Exit mobile version