Home ਦੇਸ਼ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਵਰਦੀ ਫਿਰ ਬਦਲੇਗੀ, 1 ਦਸੰਬਰ ਤੋਂ...

ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਵਰਦੀ ਫਿਰ ਬਦਲੇਗੀ, 1 ਦਸੰਬਰ ਤੋਂ ਪੁਰਾਣੇ ਨਿਸ਼ਾਨ ਹੋਣਗੇ ਬਹਾਲ

0
ਨਵੀਂ ਦਿੱਲੀ: ਭਾਰਤੀ ਫੌਜ ਨੇ ਸੀਨੀਅਰ ਅਧਿਕਾਰੀਆਂ ਦੀ ਵਰਦੀ ਵਿੱਚ 2023 ਦੌਰਾਨ ਕੀਤੀਆਂ ਗਈਆਂ ਤਬਦੀਲੀਆਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਰੀ ਹੁਕਮ 1 ਦਸੰਬਰ ਤੋਂ ਲਾਗੂ ਹੋਵੇਗਾ। ਨਵੇਂ ਫੈਸਲੇ ਨਾਲ ਸੀਨੀਅਰ ਅਧਿਕਾਰੀ ਮੁੜ ਆਪਣੀ ਰੈਜੀਮੈਂਟ ਅਤੇ ਕੋਰ ਨਾਲ ਜੁੜੇ ਰਵਾਇਤੀ ਪਹਿਰਾਵੇ ਅਤੇ ਨਿਸ਼ਾਨ ਵਰਤ ਸਕਣਗੇ।

13 ਨਵੰਬਰ ਨੂੰ ਜਾਰੀ ਪੱਤਰ ਦੇ ਆਧਾਰ ‘ਤੇ ਦਿੱਤੇ ਗਏ ਅੰਦਰੂਨੀ ਆਦੇਸ਼ ਅਨੁਸਾਰ ਗੋਰਖਾ ਰਾਈਫਲਜ਼ ਦੇ ਜਨਰਲ ਅਧਿਕਾਰੀ ਮੁੜ ਆਪਣੀ ਰਵਾਇਤੀ ਗੋਰਖਾ ਟੋਪੀ ਅਤੇ ਰੈਜੀਮੈਂਟਲ ਨਿਸ਼ਾਨ ਪਹਿਨ ਸਕਣਗੇ। ਇਸੇ ਤਰ੍ਹਾਂ ਸਪੈਸ਼ਲ ਫੋਰਸਿਜ਼ ਦੇ ਸੀਨੀਅਰ ਅਧਿਕਾਰੀਆਂ ਨੂੰ ਮੈਰੂਨ ਰੰਗ ਦੇ ਬੇਰੇਟ ਪਹਿਨਣ ਦੀ ਇਜਾਜ਼ਤ ਹੋਵੇਗੀ, ਜਦਕਿ ਬਖਤਰਬੰਦ ਰੈਜੀਮੈਂਟ ਦੇ ਅਧਿਕਾਰੀ ਕਾਲੇ ਰੰਗ ਦੇ ਬੇਰੇਟ ਪਹਿਨ ਸਕਣਗੇ।

ਇਸ ਤੋਂ ਇਲਾਵਾ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਵਾਲੇ ਅਧਿਕਾਰੀ ਆਪਣੀ ਅਧਿਕਾਰਤ ਵਰਦੀ ਦੇ ਨਾਲ ਰਵਾਇਤੀ ਰੈਜੀਮੈਂਟਲ ਜਾਂ ਕੋਰ ਚਿੰਨ੍ਹ ਵੀ ਲਗਾ ਸਕਣਗੇ। ਇਹ ਫੈਸਲਾ ਸੀਨੀਅਰ ਅਧਿਕਾਰੀਆਂ ਦੀ ਪਛਾਣ ਨੂੰ ਉਨ੍ਹਾਂ ਦੀ ਮੂਲ ਰੈਜੀਮੈਂਟ ਅਤੇ ਸੇਵਾ ਨਾਲ ਮੁੜ ਜੋੜੇਗਾ।

ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਭਾਰਤੀ ਫੌਜ ਨੇ ਸੀਨੀਅਰ ਲੀਡਰਸ਼ਿਪ ਲਈ ਵਰਦੀ ਦੀਆਂ ਕਈ ਚੀਜ਼ਾਂ ਨੂੰ ਮਿਆਰੀ ਬਣਾਇਆ ਸੀ। ਇਸ ਨੀਤੀ ਤਹਿਤ ਅਧਿਕਾਰੀਆਂ ਦੀਆਂ ਮੂਲ ਰੈਜੀਮੈਂਟਾਂ ਅਤੇ ਸੇਵਾ ਦੀ ਪਛਾਣ ਦਰਸਾਉਣ ਵਾਲੇ ਨਿਸ਼ਾਨ ਹਟਾ ਦਿੱਤੇ ਗਏ ਸਨ। ਹੁਣ ਨਵਾਂ ਹੁਕਮ ਲਾਗੂ ਹੋਣ ਨਾਲ ਇਹ ਰਵਾਇਤੀ ਪਛਾਣਾਂ ਮੁੜ ਵਰਦੀ ਦਾ ਹਿੱਸਾ ਬਣ ਜਾਣਗੀਆਂ।

NO COMMENTS

LEAVE A REPLY

Please enter your comment!
Please enter your name here

Exit mobile version