HomeSportਭਾਰਤ ਨੇ ਅਫ਼ਗਾਨਿਸਤਾਨ ਨੂੰ 10 ਦੌੜਾਂ ਨਾਲ ਹਰਾ ਕੇ ਜਿੱਤਿਆ ਮੈਚ

ਭਾਰਤ ਨੇ ਅਫ਼ਗਾਨਿਸਤਾਨ ਨੂੰ 10 ਦੌੜਾਂ ਨਾਲ ਹਰਾ ਕੇ ਜਿੱਤਿਆ ਮੈਚ

ਸਪੋਰਟਸ ਡੈਸਕ- ਭਾਰਤ ਅਤੇ ਅਫ਼ਗਾਨਿਸਤਾਨ (India and Afghanistan) ਵਿਚਾਲੇ ਖੇਡੇ ਗਏ ਲੜੀ ਦੇ ਤੀਜੇ ਮੁਕਾਬਲੇ ‘ਚ ਭਾਰਤ ਨੇ ਅਫ਼ਗਾਨਿਸਤਾਨ ਨੂੰ ‘ਡਬਲ’ ਸੁਪਰ ਓਵਰ (‘double’ super over) ‘ਚ 10 ਦੌੜਾਂ ਨਾਲ ਹਰਾ ਕੇ ਲੜੀ ‘ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਇਸ ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਨਾਬਾਦ ਸੈਂਕੜੇ ਅਤੇ ਫਿਰ ਰਿੰਕੂ ਸਿੰਘ ਦੀ ਨਾਬਾਦ ਅਰਧ ਸੈਂਕੜੇ ਵਾਲੀਆਂ ਤੂਫਾਨੀ ਪਾਰੀਆਂ ਦੀ ਬਦੌਲਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 212 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਸੀ।

ਇਸ ਦਾ ਪਿੱਛਾ ਕਰਨ ਉਤਰੀ ਅਫ਼ਗਾਨੀ ਟੀਮ ਨੇ ਵੀ ਸ਼ਾਨਦਾਰ ਓਪਨਿੰਗ ਤੋਂ ਬਾਅਦ ਨਬੀ ਅਤੇ ਨਈਬ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ 20 ਓਵਰਾਂ ‘ਚ 212 ਦੌੜਾਂ ਬਣਾ ਲਈਆਂ। ਇਸ ਤਰ੍ਹਾਂ ਮੈਚ ਬਰਾਬਰੀ ‘ਤੇ ਆ ਗਿਆ। ਇਸ ਕਾਰਨ ਮੈਚ ਦਾ ਨਤੀਜਾ ਸੁਪਰ ਓਵਰ ਨਾਲ ਨਿਕਲਣਾ ਤੈਅ ਹੋਇਆ। ਪਰ ਸੁਪਰ ਓਵਰ ‘ਚ ਵੀ ਦੋਵਾਂ ਟੀਮਾਂ ਨੇ 16-16 ਦੌੜਾਂ ਬਣਾਈਆਂ ਤੇ ਸਕੋਰ ਇਕ ਵਾਰ ਫਿਰ ਤੋਂ ਬਰਾਬਰ ਹੋ ਗਿਆ। ਹੁਣ ਇਸ ਮੈਚ ਦਾ ਨਤੀਜਾ ਕੱਢਣ ਲਈ ਇਕ ਵਾਰ ਫਿਰ ਤੋਂ ਸੁਪਰ ਓਵਰ ਕਰਵਾਇਆ ਗਿਆ। ਇਸ ਤਰ੍ਹਾਂ ਇਹ ਮੈਚ ਅੰਤਰਰਾਸ਼ਟਰੀ ਕ੍ਰਿਕਟ ਦਾ ਪਹਿਲਾ ਡਬਲ ਸੁਪਰ ਓਵਰ ਵਾਲਾ ਮੈਚ ਬਣ ਗਿਆ। ਦੂਜੇ ਸੁਪਰ ਓਵਰ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਹਿਤ ਸ਼ਰਮਾ ਦੇ ਚੌਕੇ ਅਤੇ ਛੱਕੇ ਦੀ ਬਦੌਲਤ 11 ਦੌੜਾਂ ਬਣਾਈਆਂ ਤੇ ਅਫ਼ਗਾਨਿਸਤਾਨ ਨੂੰ 12 ਦੌੜਾਂ ਦਾ ਟੀਚਾ ਦਿੱਤਾ।

ਇਸ ਟੀਚੇ ਦਾ ਪਿੱਛਾ ਕਰਨ ਉਤਰੇ ਅਫ਼ਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਇਸ ਵਾਰ ਗੇਂਦਬਾਜ਼ੀ ਕਰ ਰਹੇ ਰਵੀ ਬਿਸ਼ਨੋਈ ਨੇ ਹੱਥ ਖੋਲ੍ਹਣ ਦਾ ਮੌਕਾ ਨਾ ਦਿੱਤਾ ਤੇ ਅਫ਼ਗਾਨਿਸਤਾਨ ਦੇ ਬੱਲੇਬਾਜ਼ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਡਬਲ ਸੁਪਰ ਓਵਰ ‘ਚ ਜਾ ਕੇ 10 ਦੌੜਾਂ ਨਾਲ ਜਿੱਤ ਲਿਆ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments