ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵਾਧਾ ਦਰਜ ਕੀਤਾ ਗਿਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਪਿਛਲੇ ਦਿਨ ਦੇ ਮੁਕਾਬਲੇ ਵਾਧਾ ਹੋਇਆ ਹੈ।
ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ, 24 ਕੈਰੇਟ ਸੋਨੇ ਦੀ ਕੀਮਤ ਬੀਤੇ ਦਿਨ 1,42,000 ਰੁਪਏ ਸੀ, ਜੋ ਅੱਜ ਵਧ ਕੇ 1,43,000 ਰੁਪਏ ਹੋ ਗਈ। ਇਸੇ ਤਰ੍ਹਾਂ, 22 ਕੈਰੇਟ ਸੋਨੇ ਦੀ ਕੀਮਤ ਵੀ 132,060 ਰੁਪਏ ਤੋਂ ਵਧ ਕੇ 132,990 ਰੁਪਏ ਪਹੁੰਚ ਗਈ ਹੈ।
ਇਸ ਦੌਰਾਨ, ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਬੀਤੇ ਦਿਨ ਚਾਂਦੀ 1,84,800 ਰੁਪਏ ’ਤੇ ਸੀ, ਜਦੋਂ ਕਿ ਅੱਜ ਇਸਦੀ ਕੀਮਤ 1,85,900 ਰੁਪਏ ਹੋ ਗਈ। ਇਸ ਤਰ੍ਹਾਂ, ਇੱਕ ਦਿਨ ਵਿੱਚ 24 ਕੈਰੇਟ ਸੋਨਾ 1,000 ਰੁਪਏ, 22 ਕੈਰੇਟ ਸੋਨਾ 930 ਰੁਪਏ ਅਤੇ ਚਾਂਦੀ 1,100 ਰੁਪਏ ਮਹਿੰਗਾ ਹੋ ਗਿਆ ਹੈ।
