Home ਹੈਲਥ ਫੈਟੀ ਲਿਵਰ ਨੂੰ ਠੀਕ ਰੱਖਣ ਲਈ ਆਪਣੀ ਡਾਈਟ ’ਚ ਸ਼ਾਮਲ ਕਰੋ ਇਹ...

ਫੈਟੀ ਲਿਵਰ ਨੂੰ ਠੀਕ ਰੱਖਣ ਲਈ ਆਪਣੀ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ

0

Health News : ਮਾੜੀ ਡਾਈਟ ਅਤੇ ਲਾਈਫਸਟਾਈਲ ਕਰਕੇ ਅੱਜਕੱਲ੍ਹ ਨੌਜਵਾਨਾਂ ਵਿੱਚ ਫੈਟੀ ਲਿਵਰ (Fatty Liver) ਦੇ ਕੇਸ ਕਾਫ਼ੀ ਵੱਧ ਰਹੇ ਹਨ। ਇਹ ਸਮੱਸਿਆ ਉਸ ਸਮੇਂ ਹੁੰਦੀ ਹੈ ਜਦੋਂ ਲਿਵਰ ਦੇ ਸੈੱਲਾਂ ਵਿੱਚ ਫੈਟ ਜਮ੍ਹਾਂ ਹੋਣ ਲੱਗਦਾ ਹੈ। ਜੇਕਰ ਇਹ ਪਰੇਸ਼ਾਨੀ ਲੰਬੇ ਸਮੇਂ ਤੱਕ ਬਣੀ ਰਹੇ, ਤਾਂ ਲਿਵਰ ਦਾ ਕੰਮ ਵਿਗੜਨ ਲੱਗਦਾ ਹੈ। ਪਰ ਇਸ ਹਾਲਤ ਨੂੰ ਠੀਕ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ:-

ਸਾਬਤ ਅਨਾਜ : ਲਿਵਰ ਲਈ ਸਭ ਤੋਂ ਵਧੀਆ ਚੀਜ਼ ਹੈ ਸਾਬਤ ਅਨਾਜ। ਕਣਕ ਨੂੰ ਛੱਡ ਕੇ ਹੋਰ ਅਨਾਜ ਵਰਗੇ ਬਾਜਰਾ, ਮੱਕਾ, ਜੁਆਰ, ਰਾਗੀ ਜਾਂ ਜੌ ਦੀ ਵਰਤੋਂ ਕਰੋ। ਮੋਟਾ ਅਨਾਜ ਲਿਵਰ ਨੂੰ ਸਵੱਸਥ ਰੱਖਣ ਵਿੱਚ ਮਦਦ ਕਰਦਾ ਹੈ। ਇਨ੍ਹਾਂ ਦੀ ਰੋਟੀ ਜਾਂ ਦਲੀਆ ਖਾ ਸਕਦੇ ਹੋ।

ਸੇਬ : ਲਿਵਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ 2 ਸੇਬ ਜ਼ਰੂਰ ਖਾਣਾ ਚਾਹੀਦੇ ਹਨ। ਸੇਬ ਸਰੀਰ ਲਈ ਬਹੁਤ ਵਧਿਆ ਫਲ ਹੈ। ਇਸ ਵਿੱਚ ਭਰਪੂਰ ਫਾਈਬਰ, ਵਿਟਾਮਿਨ ਅਤੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਫੈਟੀ ਲਿਵਰ ਵਿੱਚ ਸੇਬ ਸਭ ਤੋਂ ਫ਼ਾਇਦਮੰਦ ਫਲ ਮੰਨਿਆ ਗਿਆ ਹੈ।

ਹਰੀਆਂ ਸਬਜ਼ੀਆਂ : ਲਿਵਰ ਲਈ ਤੀਜੀ ਸਭ ਤੋਂ ਸਿਹਤਮੰਦ ਚੀਜ਼ ਹੈ ਮੌਸਮੀ ਸਬਜ਼ੀਆਂ ਅਤੇ ਫਲ, ਖਾਣੇ ਵਿੱਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। ਗਾਜਰ, ਚੁਕੰਦਰ, ਪੱਤਾ ਗੋਭੀ, ਬ੍ਰੋਕਲੀ, ਬੈਂਗਣ ਅਤੇ ਹੋਰ ਸਬਜ਼ੀਆਂ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਲਿਵਰ ਡਿਟੌਕਸ ਹੁੰਦਾ ਹੈ।

ਕੌਫੀ : ਲਿਵਰ ਲਈ ਕਾਲੀ ਕੌਫੀ ਬਹੁਤ ਵਧਿਆ ਮੰਨੀ ਜਾਦੀ ਹੈ। ਇਹ ਲਿਵਰ ਵਿੱਚ ਚਰਬੀ ਦੇ ਜਮ੍ਹਾਂ ਨੂੰ ਘਟਾਉਂਦੀ ਹੈ। ਕਾਲੀ ਕੌਫੀ ਪੀਣ ਨਾਲ ਲਿਵਰ ਨੂੰ ਡੀਟੌਕਸੀਫਾਈ ਹੁੰਦਾ ਹੈ। ਨਾਸ਼ਤੇ ਤੋਂ ਬਾਅਦ ਇੱਕ ਕੱਪ ਕਾਲੀ ਕੌਫੀ ਪੀਣੀ ਚਾਹੀਦੀ ਹੈ।

ਕੱਚੀ ਹਲਦੀ : ਲਿਵਰ ਵਿੱਚ ਆਈ ਸੋਜ ਨੂੰ ਦੂਰ ਕਰਨ ਲਈ, ਕੱਚੀ ਹਲਦੀ ਦਾ ਸੇਵਨ ਜ਼ਰੂਰ ਕਰੋ। ਕੱਚੀ ਹਲਦੀ ਖਾਣ ਨਾਲ ਸਰੀਰ ਵਿੱਚ ਸੋਜ ਘੱਟ ਜਾਂਦੀ ਹੈ। ਕੱਚੀ ਹਲਦੀ ਲਿਵਰ ਨੂੰ ਤੰਦਰੁਸਤ ਰੱਖਣ ਵਿੱਚ ਵੀ ਬਹੁਤ ਮਦਦਗਾਰ ਹੁੰਦੀ ਹੈ।

ਛੋਲੇ : ਕਾਲੇ ਛੋਲੇ ਨੂੰ ਵੀ ਲਿਵਰ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਭੁੰਨੇ ਹੋਏ ਛੋਲੇ ਖਾ ਸਕਦੇ ਹੋ ਜਾਂ ਛੋਲੀਆਂ ਨੂੰ ਉਬਾਲ ਕੇ ਖਾ ਸਕਦੇ ਹੋ। ਇਸ ਨਾਲ ਲਿਵਰ ਦੀ ਸਿਹਤ ਵਿੱਚ ਸੁਧਾਰ ਹੋਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version