Home ਹਰਿਆਣਾ ਗਰੀਵੈਂਸ ਕਮੇਟੀ ਦੀ ਮੀਟਿੰਗ ’ਚ ਰਾਜ ਮੰਤਰੀ ਰਾਜੇਸ਼ ਨਾਗਰ ਨੇ ਖੁਰਾਕ ਤੇ...

ਗਰੀਵੈਂਸ ਕਮੇਟੀ ਦੀ ਮੀਟਿੰਗ ’ਚ ਰਾਜ ਮੰਤਰੀ ਰਾਜੇਸ਼ ਨਾਗਰ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਨੂੰ ਕੀਤਾ ਮੁਅੱਤਲ

0

ਕੁਰੂਕਸ਼ੇਤਰ : ਕੁਰੂਕਸ਼ੇਤਰ ਦੇ ਨਵੇਂ ਮਿੰਨੀ ਸਕੱਤਰੇਤ ਆਡੀਟੋਰੀਅਮ ਵਿੱਚ ਆਯੋਜਿਤ ਗਰੀਵੈਂਸ ਕਮੇਟੀ ਦੀ ਮੀਟਿੰਗ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਰਾਜ ਮੰਤਰੀ ਰਾਜੇਸ਼ ਨਾਗਰ ਨੇ ਕਈ ਅਹਿਮ ਫੈਸਲੇ ਲਏ। ਮੀਟਿੰਗ ਵਿੱਚ ਕੁੱਲ 16 ਸ਼ਿਕਾਇਤਾਂ ਏਜੰਡੇ ਵਿੱਚ ਰੱਖੀਆਂ ਗਈਆਂ, ਜਿਨ੍ਹਾਂ ਵਿੱਚੋਂ 7 ਪੁਰਾਣੇ ਮਾਮਲੇ ਸ਼ਾਮਲ ਸਨ। ਮੰਤਰੀ ਨੇ 11 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ, ਜਦਕਿ 5 ਮਾਮਲਿਆਂ ਨੂੰ ਅਗਲੀ ਮੀਟਿੰਗ ਤੱਕ  ਮੁਲਤਵੀ ਕਰ ਦਿੱਤਾ ਗਿਆ।

ਮੀਟਿੰਗ ਦੇ ਦੌਰਾਨ ਲਾਡਵਾ ਖੇਤਰ ਨਾਲ ਸਬੰਧਤ ਇੱਕ ਗੰਭੀਰ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਰਾਜ ਮੰਤਰੀ ਨੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਵਿਭਾਗੀ ਬਾਰਦਾਨੇ ਦੀ ਰਿਕਵਰੀ ਦੇ ਆਦੇਸ਼ ਵੀ ਜਾਰੀ ਕੀਤੇ ਗਏ।

ਸ਼ਿਕਾਇਤਕਰਤਾ ਡਿਪੂ ਹੋਲਡਰ ਸੋਨੂੰ ਨਾਰੰਗ  ਨੇ ਦੋਸ਼ ਲਗਾਇਆ ਕਿ ਰਵਿੰਦਰ ਕੁਮਾਰ ਦਾ ਤਬਾਦਲਾ ਹੋਣ ਦੇ ਬਾਵਜੂਦ, ਉਨ੍ਹਾਂ ਨੇ ਬਾਰਦਾਨੇ ਦਾ ਚਾਰਜ ਕਿਸੇ ਹੋਰ ਅਧਿਕਾਰੀ ਨੂੰ ਨਹੀਂ ਸੌਂਪਿਆ। ਆਰੋਪ ਇਹ ਵੀ ਹੈ ਕਿ ਵਿਭਾਗੀ ਬਾਰਦਾਨੇ ਦੀ ਦੁਰਵਰਤੋਂ ਅਤੇ ਵਿਕਰੀ ਦੀ ਸੰਭਾਵਨਾ ਹੈ। ਮੰਤਰੀ ਨੇ ਇਸ ਮਾਮਲੇ ਵਿੱਚ ਪਹਿਲਾਂ ਦਰਜ ਅਪਰਾਧਿਕ ਮਾਮਲੇ ਦੀ ਸਥਿਤੀ ਬਾਰੇ ਵੀ ਜਵਾਬ ਮੰਗਿਆ।

ਮੀਟਿੰਗ ਵਿੱਚ ਮੌਜੂਦ ਏ.ਐਫ.ਐਸ.ਓ. ਨੇ ਕਿਹਾ ਕਿ ਕਾਨੂੰਨੀ ਰਾਏ ਵਿਚਾਰ ਅਧੀਨ ਹੈ, ਜਿਸ ‘ਤੇ ਮੰਤਰੀ ਨੇ ਦੇਰੀ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਪੁੱਛਿਆ ਕਿ ਇੱਕ ਮਹੀਨੇ ਬਾਅਦ ਵੀ ਪ੍ਰਕਿਰਿਆ ਪੂਰੀ ਕਿਉਂ ਨਹੀਂ ਹੋਈ। ਅਧਿਕਾਰੀ ਨੇ ਹਾਲ ਹੀ ਵਿੱਚ ਆਪਣੇ ਅਹੁਦਾ ਸੰਭਾਲਣ ਦਾ ਹਵਾਲਾ ਦਿੰਦੇ ਹੋਏ ਇੱਕ ਹਫ਼ਤੇ ਦਾ ਸਮਾਂ ਮੰਗਿਆ। ਮਾਮਲਾ ਅਗਲੀ ਮੀਟਿੰਗ ਤੱਕ ਰੋਕ ਦਿੱਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version