HomePunjabਪਟਿਆਲਾ ’ਚ ਪੁਲਿਸ ਨਾਕੇ ਤੋੜ ਕੇ ਕਿਸਾਨ ਹਜ਼ਾਰਾਂ ਟਰੈਕਟਰ ਲੈ ਕੇ ਨਿਕਲੇ ਅੱਗੇ

ਪਟਿਆਲਾ ’ਚ ਪੁਲਿਸ ਨਾਕੇ ਤੋੜ ਕੇ ਕਿਸਾਨ ਹਜ਼ਾਰਾਂ ਟਰੈਕਟਰ ਲੈ ਕੇ ਨਿਕਲੇ ਅੱਗੇ

ਪਟਿਆਲਾ: ਕਿਸਾਨੀ ਮੰਗਾਂ ਮੰਨਵਾਉਣ ਲਈ ਜਿੱਥੇ ਇਕ ਪਾਸੇ ਦਿੱਲੀ ’ਚ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਬੇਸਿੱਟਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ’ਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਹੋਈ ਹੈ। ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚੋਂ ਵੱਡੀ ਗਿਣਤੀ ‘ਚ ਟਰੈਕਟਰ ਇਕੱਠੇ ਹੋ ਗਏ ਹਨ, ਕਿਉਂਕਿ ਇਸ ਸਮੇਂ ਸ਼ੰਭੂ ਬਾਰਡਰ ’ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਹਰਿਆਣਾ ਪ੍ਰਸ਼ਾਸਨ (Haryana Administration) ਵੱਲੋਂ ਲਾਏ ਗਏ ਜ਼ਬਰਦਸਤ ਨਾਕੇ, ਪੈਰਾ-ਮਿਲਟਰੀ ਫੋਰਸ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਵੱਖ-ਵੱਖ ਨਾਕੇ ਲਾਏ ਹਨ। ਹਾਲਾਂਕਿ ਕਿਸਾਨ ਬਹੁਤ ਆਸਾਨੀ ਨਾਲ ਪੰਜਾਬ ਦੇ ਨਾਕੇ ਪਾਰ ਕਰ ਰਹੇ ਹਨ ਪਰ ਅੱਗੇ ਫੋਰਸਾਂ ਵੱਡੇ-ਵੱਡੇ ਪੱਥਰ ਅਤੇ ਵੱਡੀਆਂ-ਵੱਡੀਆਂ ਰੋਕਾਂ ਕਾਰਨ ਸ਼ੰਭੂ ਬਾਰਡਰ, ਪਿਹੋਵਾ ਬਾਰਡਰ ’ਤੇ ਕਿਸਾਨ ਰੁਕ ਰਹੇ ਹਨ।

ਪਿੰਡਾਂ ’ਚ ਧਾਰਮਿਕ ਸਥਾਨਾਂ ’ਤੇ ਹੋਈਆਂ ਦਿੱਲੀ ਕੂਚ ਦੀਆਂ ਅਨਾਊਂਸਮੈਂਟਾਂ
ਦਿੱਲੀ ਕੂਚ ਲਈ ਪਟਿਆਲਾ ਜ਼ਿਲ੍ਹਾ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਪਿੰਡਾਂ ’ਚ ਧਾਰਮਿਕ ਸਥਾਨਾਂ ’ਤੇ ਦਿੱਲੀ ਕੂਚ ਲਈ ਲਗਾਤਾਰ ਅਨਾਊਂਸਮੈਂਟਾਂ ਹੋਈਆਂ ਹਨ। ਕਿਸਾਨਾਂ ਨੇ 6-6 ਮਹੀਨਿਆਂ ਦਾ ਰਾਸ਼ਨ ਟਰੈਕਟਰ-ਟਰਾਲੀਆਂ ’ਚ ਭਰ ਲਿਆ ਹੈ, ਜਿਸ ਕਾਰਨ ਟਕਰਾਅ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। 13 ਤਰੀਕ ਵੱਡੀ ਪ੍ਰੀਖਿਆ ਦੀ ਘੜੀ ਹੈ। ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦਾ ਸਮਝੌਤਾ ਸਿਰੇ ਨਹੀਂ ਚੜ੍ਹਿਆ ਤਾਂ ਪੰਜਾਬ ਅਤੇ ਦਿੱਲੀ ਸਿੱਧੇ ਤੌਰ ’ਤੇ ਆਹਮੋ-ਸਾਹਮਣੇ ਹੋ ਰਹੇ ਹਨ।

ਬਾਰਡਰ ਸੀਲ ਹੋਣ ਅਤੇ ਰੂਟ ਡਾਇਵਰਟ ਕਾਰਨ ਲੋਕ ਹੋਏ ਪ੍ਰੇਸ਼ਾਨ
ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਭਾਵ ਮੰਗਲਵਾਰ ਤੋਂ ਕੀਤੇ ਜਾਣ ਵਾਲੇ ਕੂਚ ਤੋਂ ਪਹਿਲਾਂ ਹਰਿਆਣਾ ਨੂੰ ਜੋੜਨ ਵਾਲੇ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਸ਼ਹਿਰਾਂ ਨੂੰ ਸਾਰਾ ਦਿਨ ਲੰਬੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਦਕਿ ਅੰਬਾਲਾ-ਚੰਡੀਗੜ੍ਹ ਹਾਈਵੇਅ ਤੋਂ ਹੋ ਕੇ ਆਉਣ-ਜਾਣ ਵਾਲੇ ਲੋਕ ਗੱਡੀਆਂ ’ਚ ਸਵਾਰ ਹੋ ਕੇ ਤਾਂ ਨਿਕਲੇ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹਰਿਆਣਾ-ਪੰਜਾਬ ਦੇ ਬਾਰਡਰ ਬੰਦ ਹੋਣ ਨਾਲ ਉੱਥੋਂ ਪਿੰਡਾਂ ਦੇ ਰਸਤੇ ਲੰਘਣ ਲਈ ਮਜਬੂਰ ਹੋਣਾ ਪਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments