HomePunjabਲੁਧਿਆਣਾ 'ਚ ਖਾਣਾ ਖਾਣ ਨਾਲ 122 ਬੱਚਿਆਂ ਦੀ ਵਿਗੜੀ ਤਬੀਅਤ

ਲੁਧਿਆਣਾ ‘ਚ ਖਾਣਾ ਖਾਣ ਨਾਲ 122 ਬੱਚਿਆਂ ਦੀ ਵਿਗੜੀ ਤਬੀਅਤ

ਲੁਧਿਆਣਾ : ਲੁਧਿਆਣਾ (Ludhiana) ‘ਚ ਖਾਣਾ ਖਾਣ ਨਾਲ 122 ਬੱਚੇ ਬਿਮਾਰ ਹੋ ਗਏ। ਇਹ ਸਾਰੇ ਬੱਚੇ ਅੰਮ੍ਰਿਤਸਰ (Amritsar) ਤੋਂ ਮੱਧ ਪ੍ਰਦੇਸ਼ ਭੋਪਾਲ ਜਾ ਰਹੇ ਸਨ। ਭੋਪਾਲ ਦੀ ਇੱਕ ਸੰਸਥਾ ਸਪੋਰਟਸ ਯੂਥ ਵੈਲਫੇਅਰ ਇਸ ਤੋਂ ਪਹਿਲਾਂ ਬੱਚਿਆਂ ਨੂੰ ਟੂਰ ਲਈ ਅੰਮ੍ਰਿਤਸਰ ਲੈ ਕੇ ਆਈ ਸੀ।

ਅੰਮ੍ਰਿਤਸਰ ਦੇ ਸਮਾਰਟ ਹੋਟਲ ਤੋਂ ਪੈਕ ਕਰਕੇ ਬੱਚਿਆਂ ਨੂੰ ਇਹ ਖਾਣਾ ਖਾਣ ਲਈ ਦਿੱਤਾ ਗਿਆ ਤਾਂ ਖਾਣਾ ਖਾਂਦੇ ਹੀ ਸਾਰੇ ਬੱਚਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਜਿਸ ਤੋਂ ਬਾਅਦ ਟਰੇਨ ‘ਚ ਹਫੜਾ-ਦਫੜੀ ਮਚ ਗਈ। ਪਰ ਜੀ.ਆਰ.ਪੀ ਅਤੇ ਲੋਕਾਂ ਦੀ ਮਦਦ ਨਾਲ ਇਨ੍ਹਾਂ ਸਾਰੇ ਬੱਚਿਆਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੁਝ ਨੂੰ ਭੋਪਾਲ ਵਾਪਸ ਭੇਜ ਦਿੱਤਾ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments