Home ਦੇਸ਼ ਝਾਰਖੰਡ ਦੇ ਧਨਬਾਦ ਜ਼ਿਲ੍ਹੇ ’ਚ, ਭੂਮੀਗਤ ਖਾਣਾਂ ’ਚੋਂ ‘ਜ਼ਹਿਰੀਲੀ ਗੈਸ ਲੀਕ’ ਹੋਣ...

ਝਾਰਖੰਡ ਦੇ ਧਨਬਾਦ ਜ਼ਿਲ੍ਹੇ ’ਚ, ਭੂਮੀਗਤ ਖਾਣਾਂ ’ਚੋਂ ‘ਜ਼ਹਿਰੀਲੀ ਗੈਸ ਲੀਕ’ ਹੋਣ ਕਾਰਨ 2 ਲੋਕਾਂ ਦੀ ਹੋਈ ਮੌਤ

0

ਧਨਬਾਦ : ਕੋਲਾ ਭੰਡਾਰਾਂ ਲਈ ਮਸ਼ਹੂਰ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿੱਚ, ਭੂਮੀਗਤ ਖਾਣਾਂ ਵਿੱਚੋਂ ‘ਜ਼ਹਿਰੀਲੀ ਗੈਸ ਲੀਕ’ ਹੋਣ ਦਾ ਸਿਲਸਿਲਾ ਜਾਰੀ ਹੈ। ਗੈਸ ਲੀਕ ਹੋਣ ਕਾਰਨ 2 ਲੋਕਾਂ ਦੀ ਮੌਤ ਤੋਂ ਬਾਅਦ, ਇਲਾਕੇ ਵਿੱਚੋਂ 1000 (ਇੱਕ ਹਜ਼ਾਰ) ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ।

ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਹੁਣ ਤੱਕ ਦੋ ਮੌਤਾਂ

ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਕੇਂਦੁਆਡੀਹ ਬਸਤੀ ਵਿੱਚ ਵੱਖ-ਵੱਖ ਥਾਵਾਂ ‘ਤੇ ਅਜਿਹੀਆਂ ਖਾਣਾਂ ਵਿੱਚੋਂ ਕਥਿਤ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਗਈ ਹੈ। 12 ਹੋਰ ਲੋਕ ਬੀਮਾਰ ਹੋ ਗਏ ਹਨ। ਬ੍ਰਹਸਪਤਿਵਾਰ ਤੱਕ 3 ਲੋਕਾਂ ਦੀ ਮੌਤ ਦੀ ਜਾਣਕਾਰੀ ਹੈ, ਪਰ ਤੀਜੀ ਮੌਤ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।

ਅਧਿਕਾਰੀ ਬੋਲੇ – ਖਤਰੇ ਆਲੇ ਇਲਾਕੇ ‘ਚੋਂ ਕੱਢੇ ਜਾ ਰਹੇ ਲੋਕ

ਅਧਿਕਾਰੀਆਂ ਨੇ ਕਿਹਾ ਕਿ ਮੌਤਾਂ ਦਾ ਸਹੀ ਕਾਰਨ ਫਿਲਹਾਲ ਪਤਾ ਨਹੀਂ ਚਲ ਪਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸਦੀ ਪੁਸ਼ਟੀ ਹੋ ਸਕੇਗੀ ਕਿ ਉਹਨਾਂ ਦੀਆਂ ਮੌਤਾਂ ਕਿਵੇਂ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਭਾਰਤ ਕੋਕਿੰਗ ਕੋਲ ਲਿਮਿਟੇਡ (ਬੀ.ਸੀ.ਸੀ.ਐਲ.) ਨੇ ਲੋਕਾਂ ਨੂੰ ‘ਖਤਰੇ ਵਾਲੇ ਇਲਾਕਿਆਂ’ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਬੀ.ਸੀ.ਸੀ.ਐੱਲ. ਕੰਪਨੀ ਵੱਲੋਂ ਇਲਾਕੇ ਵਿੱਚ ਮੌਜੂਦ ਸਾਰੇ ਘਰਾਂ ਦੀਆਂ ਕੰਧਾਂ ‘ਤੇ ਨੋਟਿਸ ਲਾ ਦਿੱਤੇ ਗਏ ਹਨ, ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਹਿਰੀਲੀ ਗੈਸ ਦੇ ਲੀਕ ਹੋਣ ਦੇ ਖਤਰੇ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਘਰ ਖਾਲੀ ਕਰਨ।

ਜੀ.ਐਮ. ਬੋਲੇ- ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ 3 ਐਂਬੂਲੈਂਸਾਂ ਤਾਇਨਾਤ

ਬੀ.ਸੀ.ਸੀ.ਐਲ. ਦੇ ਪੁਟਕੀ-ਬਲਿਹਾਰੀ ਕੋਲਿਯਰੀ ਇਲਾਕੇ ਦੇ ਮਹਾਂਪ੍ਰਬੰਧਕ (ਜੀ.ਐਮ.) ਜੀ.ਸੀ. ਸਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਹਾਲਤ ਨਾਲ ਨਜਿੱਠਣ ਲਈ ਬਸਤੀ ਵਿੱਚ 3 ਐਂਬੂਲੈਂਸਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ। ਕੰਪਨੀ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਪ੍ਰਬੰਧ ਕਰ ਰਹੀ ਹੈ। ਜਾਨ-ਮਾਲ ਦੀ ਰਾਖੀ ਲਈ ਪਹਿਲਾਂ ਹੀ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਖ਼ਤਰੇ ਵਾਲੇ ਇਲਾਕੇ ਨੂੰ ਛੱਡ ਦੇਣ।

NO COMMENTS

LEAVE A REPLY

Please enter your comment!
Please enter your name here

Exit mobile version