Homeਦੇਸ਼ਝਾਰਖੰਡ 'ਚ ਅੰਗੀਠੀ ਜਲਾ ਕੇ ਸੁੱਤੇ ਚਾਰ ਵਿਅਕਤੀਆਂ ਦੀ ਹੋਈ ਮੌਤ

ਝਾਰਖੰਡ ‘ਚ ਅੰਗੀਠੀ ਜਲਾ ਕੇ ਸੁੱਤੇ ਚਾਰ ਵਿਅਕਤੀਆਂ ਦੀ ਹੋਈ ਮੌਤ

ਝਾਰਖੰਡ: ਠੰਡ ਤੋਂ ਰਾਹਤ ਪਾਉਣ ਲਈ ਕਮਰੇ ‘ਚ ਅੰਗੀਠੀ ਜਲਾ ਕੇ ਸੌਣਾ ਇਕ ਪਰਿਵਾਰ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ 4 ਲੋਕਾਂ ਦੀ ਇੱਕੋ ਸਮੇਂ ਮੌਤ ਹੋ ਗਈ। ਝਾਰਖੰਡ (Jharkhand) ਦੇ ਹਜ਼ਾਰੀਬਾਗ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਅੰਗੀਠੀ ਜਲਾ ਕੇ ਸੁੱਤੇ ਪਏ ਚਾਰ ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਜਦਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ 7 ਵਿਅਕਤੀ ਠੰਡ ਤੋਂ ਬਚਾਅ ਲਈ ਕਮਰੇ ‘ਚ ਅੰਗੀਠੀ ਜਲਾ ਕੇ ਸੁੱਤੇ ਪਏ ਸਨ ਅਤੇ ਧੂੰਏਂ ਕਾਰਨ ਕਮਰੇ ‘ਚ ਦਮ ਘੁਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੇ ਚੁਰੂ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਕਮਰੇ ਵਿੱਚ ਅੰਗੀਠੀ ਜਲਾ ਕੇ ਸੁੱਤੇ ਹੋਏ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ, ਉੱਥੇ ਹੀ ਮਰਨ ਵਾਲਿਆਂ ਵਿੱਚ ਇੱਕ ਤਿੰਨ ਸਾਲਾ ਮਾਸੂਮ ਬੱਚਾ ਵੀ ਸ਼ਾਮਲ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments