HomePunjabਪੰਜਾਬ ਦੇ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਪੰਜਾਬ ਦੇ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਚੰਡੀਗੜ੍ਹ: ਸਟੇਟ ਐਜੂਕੇਸ਼ਨ ਰਿਸਰਚ ਐਂਡ ਟੀਚਿੰਗ ਕੌਂਸਲ (State Education Research and Teaching Council) ਵੱਲੋਂ ਕੱਲ੍ਹ ਸਾਰੀਆਂ ਜਮਾਤਾਂ ਲਈ ਟਰਮ-2 ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ ਗਈ ਸੀ ਪਰ ਨਵੋਦਿਆ ਸਕੂਲ ਪ੍ਰੀਖਿਆ ਕਾਰਨ ਇਸ ਵਿੱਚ ਬਦਲਾਅ ਕੀਤਾ ਗਿਆ ਹੈ।

ਬਦਲਾਅ ਅਨੁਸਾਰ 20 ਜਨਵਰੀ ਨੂੰ ਹੋਣ ਵਾਲੀਆਂ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਹੁਣ 29 ਜਨਵਰੀ ਨੂੰ ਹੋਣਗੀਆਂ। ਟਰਮ-2 ਦੀ ਪ੍ਰੀਖਿਆ ਦੇ ਸਿਲੇਬਸ ਸਬੰਧੀ ਕੁਝ ਸਵਾਲਾਂ ਦੇ ਸਬੰਧ ਵਿੱਚ ਕਿਹਾ ਗਿਆ ਹੈ ਕਿ ਗੈਰ-ਬੋਰਡ ਜਮਾਤਾਂ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਪੂਰੇ ਸਿਲੇਬਸ ਵਿੱਚੋਂ ਲਈਆਂ ਜਾਣਗੀਆਂ। ਗੈਰ-ਬੋਰਡ ਕਲਾਸਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਬਾਅਦ ਵਿੱਚ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਵੇਗੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments