Home ਦੇਸ਼ ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ! ਐਤਵਾਰ ਨੂੰ ਖੁੱਲ੍ਹਣਗੀਆਂ ਸਰਕਾਰੀ ਬੈਂਕਾਂ ਦੀ ਸ਼ਾਖਾਵਾਂ

ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ! ਐਤਵਾਰ ਨੂੰ ਖੁੱਲ੍ਹਣਗੀਆਂ ਸਰਕਾਰੀ ਬੈਂਕਾਂ ਦੀ ਸ਼ਾਖਾਵਾਂ

0

Bank Strike: ਬੈਂਕਿੰਗ ਸੇਵਾਵਾਂ ਨਾਲ ਜੁੜੇ ਗਾਹਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ 28 ਤੋਂ 30 ਸਤੰਬਰ ਤੱਕ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਕਾਰਨ ਸਰਕਾਰੀ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਤਿੰਨ ਦਿਨਾਂ ਤੱਕ ਬੈਂਕਿੰਗ ਸੇਵਾਵਾਂ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵ ਨੂੰ ਦੇਖਦੇ ਹੋਏ ਗਾਹਕਾਂ ਨੂੰ ਆਪਣੇ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਹਿਤ ਹੜਤਾਲ ਤੋਂ ਪਹਿਲਾਂ ਐਤਵਾਰ ਨੂੰ ਸਰਕਾਰੀ ਖੇਤਰ ਦੇ ਬੈਂਕਾਂ ਦੀਆਂ ਸ਼ਾਖਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਗਾਹਕ ਜ਼ਰੂਰੀ ਕੰਮ ਕਰਵਾ ਸਕਣ।

ਕਿਹੜੀਆਂ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ?

ਹੜਤਾਲ ਦੌਰਾਨ ਬੈਂਕ ਸ਼ਾਖਾਵਾਂ ਵਿੱਚ ਸਟਾਫ਼ ਦੀ ਕਮੀ ਕਾਰਨ ਕਾਊਂਟਰ ਨਾਲ ਸਬੰਧਤ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਵਿੱਚ ਨਕਦੀ ਲੈਣ-ਦੇਣ, ਚੈੱਕ ਨਾਲ ਜੁੜੇ ਕੰਮ ਅਤੇ ਹੋਰ ਬ੍ਰਾਂਚ ਪੱਧਰੀ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ।

ਕਈ ਬੈਂਕਾਂ ਵੱਲੋਂ ਗਾਹਕਾਂ ਨੂੰ ਕਿਹਾ ਗਿਆ ਹੈ ਕਿ ਉਹ ਹੜਤਾਲ ਦੇ ਦਿਨਾਂ ਵਿੱਚ ਨਕਦੀ ਦੀ ਲੋੜ ਪੈਣ ’ਤੇ ATM ਅਤੇ ਕੈਸ਼ ਡਿਪਾਜ਼ਿਟ ਮਸ਼ੀਨਾਂ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਫੰਡ ਟ੍ਰਾਂਸਫਰ, ਬਿੱਲਾਂ ਦੀ ਅਦਾਇਗੀ ਅਤੇ ਹੋਰ ਡਿਜੀਟਲ ਕੰਮਾਂ ਲਈ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਅਤੇ UPI ਵਰਗੀਆਂ ਸਹੂਲਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

RRB ਸਮੇਤ ਕਈ ਬੈਂਕ ਹੜਤਾਲ ਵਿੱਚ ਸ਼ਾਮਲ

ਇਹ ਹੜਤਾਲ ਸਿਰਫ਼ ਸਰਕਾਰੀ ਬੈਂਕਾਂ ਤੱਕ ਸੀਮਿਤ ਨਹੀਂ ਰਹਿਣੀ। ਖੇਤਰੀ ਗ੍ਰਾਮੀਣ ਬੈਂਕਾਂ (RRBs) ਦੇ ਕਰਮਚਾਰੀ ਵੀ ਇਸ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ। ਕੁਝ ਪੁਰਾਣੇ ਨਿੱਜੀ ਬੈਂਕਾਂ ਦੇ ਕੰਮਕਾਜ ’ਤੇ ਵੀ ਇਸ ਦਾ ਅਸਰ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਬੈਂਕਾਂ ਵੱਲੋਂ ਗਾਹਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੰਭਾਵਿਤ ਦਿੱਕਤ ਤੋਂ ਬਚਣ ਲਈ ਜ਼ਰੂਰੀ ਲੈਣ-ਦੇਣ ਅਤੇ ਬ੍ਰਾਂਚ ਨਾਲ ਸਬੰਧਤ ਕੰਮ ਪਹਿਲਾਂ ਹੀ ਪੂਰੇ ਕਰ ਲੈਣ।

ਹੜਤਾਲ ਪਿੱਛੇ ਕੀ ਹਨ ਬੈਂਕ ਯੂਨੀਅਨਾਂ ਦੀਆਂ ਮੰਗਾਂ?

UFBU ਵੱਲੋਂ ਬੈਂਕ ਕਰਮਚਾਰੀਆਂ ਨਾਲ ਸਬੰਧਤ ਕਈ ਮੰਗਾਂ ਨੂੰ ਲੈ ਕੇ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੁੱਖ ਤੌਰ ’ਤੇ:

  • ਹਫ਼ਤੇ ਵਿੱਚ 5 ਦਿਨ ਕੰਮ: ਬੈਂਕਿੰਗ ਖੇਤਰ ਵਿੱਚ ਪੰਜ ਦਿਨਾਂ ਦਾ ਵਰਕਿੰਗ ਵੀਕ ਲਾਗੂ ਕਰਨ ਦੀ ਮੰਗ।
  • ਪੈਨਸ਼ਨ ਵਿੱਚ ਸੁਧਾਰ: ਪੈਨਸ਼ਨਰਾਂ ਲਈ ਪੈਨਸ਼ਨ ਅਪਡੇਟ ਕਰਨ ਅਤੇ DA ਨਾਲ ਸਬੰਧਤ ਮੰਗਾਂ।
  • NPS ਤੋਂ OPS: NPS ਅਧੀਨ ਆਉਣ ਵਾਲੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ (OPS) ਦਾ ਵਿਕਲਪ ਦੇਣ ਦੀ ਮੰਗ।

ਸਰਕਾਰ ਵੱਲੋਂ ਗੱਲਬਾਤ ਦੀ ਅਪੀਲ

ਵਿੱਤ ਮੰਤਰਾਲੇ ਵੱਲੋਂ ਬੈਂਕ ਯੂਨੀਅਨਾਂ ਨੂੰ ਹੜਤਾਲ ਦਾ ਫੈਸਲਾ ਟਾਲਣ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਜੇਕਰ ਹੜਤਾਲ ਦਾ ਪ੍ਰੋਗਰਾਮ ਜਾਰੀ ਰਹਿੰਦਾ ਹੈ ਤਾਂ 28 ਤੋਂ 30 ਸਤੰਬਰ ਤੱਕ ਬ੍ਰਾਂਚ ਪੱਧਰ ਦੀਆਂ ਕਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਇਸ ਲਈ ਬੈਂਕ ਗਾਹਕਾਂ ਲਈ ਜ਼ਰੂਰੀ ਹੈ ਕਿ ਉਹ ਹੜਤਾਲ ਤੋਂ ਪਹਿਲਾਂ ਆਪਣੇ ਬ੍ਰਾਂਚ ਨਾਲ ਸਬੰਧਤ ਕੰਮ ਨਿਪਟਾ ਲੈਣ ਅਤੇ ਬਾਕੀ ਡਿਜੀਟਲ ਲੈਣ-ਦੇਣ ਲਈ ਉਪਲਬਧ ਆਨਲਾਈਨ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ।

NO COMMENTS

LEAVE A REPLY

Please enter your comment!
Please enter your name here

Exit mobile version