ਦਿੱਲੀ : ਹਰਿਆਣਾ ਕਾਂਗਰਸ ਵਿਧਾਇਕ ਦਲ ਦੀ ਇਕ ਅਹਿਮ ਬੈਠਕ ਦਿੱਲੀ ਦੇ ਹਰਿਆਣਾ ਭਵਨ ‘ਚ ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ ਦੀ ਪ੍ਰਧਾਨਗੀ ‘ਚ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਸਬੰਧੀ ਦਿੱਲੀ ਦੇ ਹਰਿਆਣਾ ਭਵਨ ਵਿਖੇ ਹਰਿਆਣਾ ਕਾਂਗਰਸ ਦੇ ਆਗੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਦੇਸ਼ ਇੰਚਾਰਜ ਸੰਜੇ ਦੱਤ, ਪ੍ਰਦੇਸ਼ ਪ੍ਰਧਾਨ ਰਾਓ ਨਰਿੰਦਰ, ਆਦਿਤਿਆ ਸੁਰਜੇਵਾਲਾ, ਗੀਤਾ ਭੁੱਕਲ, ਰਘੁਬੀਰ ਕਾਦਿਆਨ, ਚੰਦਰ ਪ੍ਰਕਾਸ਼, ਸ਼ਕੁੰਤਲਾ ਖਟਕ, ਬਲਰਾਮ ਡਾਂਗੀ, ਇੰਦੂਰਾਜ ਨਰਵਾਲ ਅਤੇ ਹੋਰ ਵਿਧਾਇਕ ਪਹੁੰਚੇ ਹਨ।
ਇਸ ਦਿਨ ਤੋਂ ਹਰਿਆਣਾ ਕਾਂਗਰਸ ਦੀ ਸੂਬਾ ਵਿਆਪੀ ਵੋਟ ਬਚਾਓ-ਦੇਸ਼ ਬਚਾਓ ਚੌਪਾਲ ਮੁਹਿੰਮ ਵੀ ਸ਼ੁਰੂ ਹੋ ਰਹੀ ਹੈ, ਜਿਸ ਨੂੰ ਲੈ ਕੇ ਰਣਨੀਤਕ ਵਿਚਾਰ-ਵਟਾਂਦਰਾ ਵੀ ਕੀਤਾ ਜਾ ਰਿਹਾ ਹੈ।
