ਕਟੜਾ: ਕਟੜਾ ਵਿੱਚ ਅੱਜ, ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਯਾਤਰਾ ਸਬੰਧੀ ਜ਼ਰੂਰੀ ਸੂਚਨਾ ਸਾਹਮਣੇ ਆਈ , ਜਦੋਂ ਤੀਰਥ ਯਾਤਰਾ ਰਜਿਸਟ੍ਰੇਸ਼ਨ ਕਾਊਂਟਰ ਸ਼ਾਮ 4:30 ਵਜੇ ਤੋਂ ਹੀ ਬੰਦ ਕਰ ਦਿੱਤਾ ਗਿਆ। ਨਤੀਜੇ ਵਜੋਂ ਬਹੁਤ ਸਾਰੇ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਾਸਨ ਦੇ ਅਨੁਸਾਰ, ਜਿਨ੍ਹਾਂ ਸ਼ਰਧਾਲੂਆਂ ਨੇ ਪਹਿਲਾਂ ਹੀ ਆਪਣਾ ਆਰ.ਐਫ.ਆਈ.ਡੀ. ਕਾਰਡ ਪ੍ਰਾਪਤ ਕਰ ਲਿਆ ਹੈ , ਉਹ ਵੈਸ਼ਨੋ ਦੇਵੀ ਯਾਤਰਾ ਦੇ ਰਸਤੇ ‘ਤੇ ਅੱਗੇ ਵਧ ਸਕਦੇ ਹਨ । ਇਸ ਦੇ ਨਾਲ ਹੀ ਜਿਹੜੇ ਯਾਤਰੀਆਂ ਨੂੰ ਆਰ.ਐਫ.ਆਈ.ਡੀ. ਕਾਰਡ ਨਹੀਂ ਮਿਲ ਸਕਿਆਂ , ਉਨ੍ਹਾਂ ਨੂੰ ਸੋਮਵਾਰ ਸਵੇਰੇ 4:00 ਵਜੇ ਤੱਕ ਕਟੜਾ ਵਿੱਚ ਰੁੱਕ ਕੇ ਉਡੀਕ ਕਰਨੀ ਪਵੇਗੀ।
ਅੱਜ ਸ਼ਾਮ 4:30 ਵਜੇ ਤੱਕ, 43,134 ਸ਼ਰਧਾਲੂਆਂ ਆਰ.ਐਫ.ਆਈ.ਡੀ. ਕਾਰਡ ਨੂੰ ਲੈ ਕੇ ਵੈਸ਼ਨੋ ਦੇਵੀ ਵੱਲ ਰਵਾਨਾ ਹੋਏ ।
