ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਕ 73 ਸਾਲਾ ਸਿੱਖ ਔਰਤ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਅਮਰੀਕੀ ਏਜੰਸੀ ਵਿੱਚ ਰੁਟੀਨ ਚੈੱਕ-ਅੱਪ ਲਈ ਗਈ ਸੀ। ਉਸ ਤੋਂ ਬਾਅਦ ਔਰਤ ਦੇ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਵਿਰੋਧ ਜਤਾਇਆ ਅਤੇ ਚਿੰਤਾ ਜਾਹਰ ਕੀਤੀ ।
ਇੱਕ ਗੈਰ-ਮੁਨਾਫ਼ਾ ਨਿਊਜ਼ ਪੋਰਟਲ, ਬਰਕਲੇਸਾਈਡ ਦੀ ਰਿਪੋਰਟ ਅਨੁਸਾਰ , 30 ਸਾਲਾਂ ਤੋਂ ਵੱਧ ਸਮੇਂ ਤੋਂ ਉੱਤਰੀ ਕੈਲੀਫੋਰਨੀਆ ਦੇ ਪੂਰਬੀ ਖਾੜੀ ਵਿੱਚ ਰਹਿ ਰਹੀ 73 ਸਾਲਾ ਹਰਜੀਤ ਕੌਰ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਅਧਿਕਾਰੀਆਂ ਨੇ ਇੱਕ ਰੁਟੀਨ ਚੈੱਕ-ਅੱਪ ਦੌਰਾਨ ਹਿਰਾਸਤ ਵਿੱਚ ਲੈ ਲਿਆ ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੌਰ ਦੇ ਪਰਿਵਾਰ ਨੇ ਸੈਂਕੜੇ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਉਸਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹੋਏ ਇੱਕ ਵਿਰੋਧ ਪ੍ਰਦਰਸ਼ਨ ਕੀਤਾ। ਕੌਰ ਨੂੰ ਸੋਮਵਾਰ ਨੂੰ ਉਦੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਆਈ.ਸੀ.ਈ. ਨੇ ਉਸਨੂੰ ਵਾਧੂ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਆਪਣੇ ਸੈਨ ਫਰਾਂਸਿਸਕੋ ਦਫ਼ਤਰ ਜਾਣ ਲਈ ਕਿਹਾ। ਰਿਪੋਰਟ ਵਿੱਚ ਕਿਹਾ ਗਿਆ ਹੈ, “ਉਸਨੂੰ ਬੇਕਰਸਫੀਲਡ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਲਿਜਾਇਆ ਗਿਆ ।”
