Home ਹੈਲਥ ਬਹੁਤ ਗਰਮ ਚਾਹ-ਕੌਫੀ ਪੀਣ ਵਾਲੇ ਹੋ ਤਾਂ ਹੋ ਜਾਓ ਸਾਵਧਾਨ, ਵਧ ਸਕਦਾ...

ਬਹੁਤ ਗਰਮ ਚਾਹ-ਕੌਫੀ ਪੀਣ ਵਾਲੇ ਹੋ ਤਾਂ ਹੋ ਜਾਓ ਸਾਵਧਾਨ, ਵਧ ਸਕਦਾ ਹੈ ਖਾਣ ਵਾਲੀ ਨਲੀ ਦੇ ਕੈਂਸਰ ਦਾ ਖਤਰਾ

0

Health News: ਭਾਰਤ ਵਿੱਚ ਚਾਹ ਅਤੇ ਕੌਫੀ ਪੀਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਕਈ ਲੋਕ ਇਨ੍ਹਾਂ ਪੇਅ ਪਦਾਰਥਾਂ ਨੂੰ ਬਹੁਤ ਜ਼ਿਆਦਾ ਗਰਮ ਕਰਕੇ ਪੀਣਾ ਪਸੰਦ ਕਰਦੇ ਹਨ। ਇੱਕ ਨਵੀਂ ਖੋਜ ਵਿੱਚ ਬਹੁਤ ਗਰਮ ਪੇਅ ਪਦਾਰਥਾਂ ਦੇ ਸੇਵਨ ਅਤੇ ਖਾਣ ਵਾਲੀ ਨਲੀ ਯਾਨੀ ਐਸੋਫੈਗਸ ਦੇ ਕੈਂਸਰ ਵਿਚਕਾਰ ਸੰਭਾਵਿਤ ਸਬੰਧ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਹ ਅਧਿਐਨ ਲਗਭਗ 10 ਲੱਖ ਲੋਕਾਂ ਦੇ ਅੰਕੜਿਆਂ ‘ਤੇ ਆਧਾਰਿਤ ਦੱਸਿਆ ਗਿਆ ਹੈ। ਖੋਜ ਵਿੱਚ ਖਾਸ ਤੌਰ ‘ਤੇ ਐਸੋਫੈਗਸ ਦੇ ਸਕੁਐਮਸ ਸੈੱਲ ਕਾਰਸਿਨੋਮਾ ‘ਤੇ ਧਿਆਨ ਦਿੱਤਾ ਗਿਆ, ਜੋ ਇਸ ਕਿਸਮ ਦੇ ਕੈਂਸਰ ਦਾ ਇੱਕ ਆਮ ਰੂਪ ਹੈ।

ਬਹੁਤ ਗਰਮ ਪਥਾਰਥ ਪੀਣ ਨਾਲ ਵੱਧ ਸਕਦਾ ਹੈ ਖ਼ਤਰਾ

ਅਧਿਐਨ ਵਿੱਚ ਲੋਕਾਂ ਤੋਂ ਉਨ੍ਹਾਂ ਦੀ ਰੋਜ਼ਾਨਾ ਗਰਮ ਪੇਅ ਪਦਾਰਥ ਪੀਣ ਦੀ ਆਦਤ ਅਤੇ ਉਹ ਪੇਅ ਕਿੰਨੇ ਤਾਪਮਾਨ ‘ਤੇ ਪੀਣਾ ਪਸੰਦ ਕਰਦੇ ਹਨ, ਇਸ ਬਾਰੇ ਜਾਣਕਾਰੀ ਲਈ ਗਈ। ਖੋਜਕਰਤਾਵਾਂ ਅਨੁਸਾਰ ਜਿਹੜੇ ਲੋਕ ਬਹੁਤ ਗਰਮ ਪੇਅ ਪੀਣਾ ਪਸੰਦ ਕਰਦੇ ਸਨ, ਉਨ੍ਹਾਂ ਵਿੱਚ ਗੁੰਨਗੁਣੇ ਪੇਅ ਪੀਣ ਵਾਲਿਆਂ ਦੇ ਮੁਕਾਬਲੇ ਐਸੋਫੈਗਸ ਦੇ SCC ਦਾ ਖਤਰਾ ਵੱਧ ਪਾਇਆ ਗਿਆ। ਇਸ ਤੋਂ ਇਲਾਵਾ ਪੇਅ ਪਦਾਰਥਾਂ ਦੀ ਮਾਤਰਾ ਵੀ ਇੱਕ ਮਹੱਤਵਪੂਰਨ ਕਾਰਕ ਵਜੋਂ ਸਾਹਮਣੇ ਆਈ। ਰਿਪੋਰਟ ਮੁਤਾਬਕ ਰੋਜ਼ਾਨਾ 6 ਜਾਂ ਇਸ ਤੋਂ ਵੱਧ ਗਰਮ ਪੇਅ ਪੀਣ ਵਾਲਿਆਂ ਵਿੱਚ 6 ਤੋਂ ਘੱਟ ਗਰਮ ਪੇਅ ਲੈਣ ਵਾਲਿਆਂ ਦੇ ਮੁਕਾਬਲੇ ਖਤਰਾ ਵੱਧ ਪਾਇਆ ਗਿਆ।

ਕਿੰਨੀ ਗਰਮ ਪੀ ਸਕਦੇ ਹਾਂ ਚਾਹ ਤੇ ਕਾਫ਼ੀ ?

ਇਸ ਖੋਜ ਤੋਂ ਮਿਲੇ ਸੰਕੇਤਾਂ ਦੇ ਮੱਦੇਨਜ਼ਰ ਮਾਹਿਰਾਂ ਵੱਲੋਂ ਚਾਹ ਜਾਂ ਕੌਫੀ ਨੂੰ ਬਹੁਤ ਜ਼ਿਆਦਾ ਤਾਪਮਾਨ ‘ਤੇ ਪੀਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਪੇਅ ਨੂੰ ਕੁਝ ਸਮਾਂ ਠੰਡਾ ਹੋਣ ਦੇਣ ਤੋਂ ਬਾਅਦ ਪੀਣਾ ਬਿਹਤਰ ਹੋ ਸਕਦਾ ਹੈ। ਹਾਲਾਂਕਿ, ਸਿਰਫ਼ ਚਾਹ ਜਾਂ ਕੌਫੀ ਪੀਣ ਨੂੰ ਐਸੋਫੈਗਸ ਕੈਂਸਰ ਦਾ ਇਕੱਲਾ ਕਾਰਨ ਨਹੀਂ ਮੰਨਿਆ ਜਾ ਸਕਦਾ। ਕੈਂਸਰ ਦੇ ਖਤਰੇ ਨਾਲ ਜੁੜੇ ਹੋਰ ਕਈ ਕਾਰਕ ਵੀ ਹੁੰਦੇ ਹਨ। ਇਸ ਲਈ ਲਗਾਤਾਰ ਕੋਈ ਸਿਹਤ ਸਮੱਸਿਆ ਜਾਂ ਚਿੰਤਾਜਨਕ ਲੱਛਣ ਹੋਣ ‘ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version