Home ਦੇਸ਼ ਮੰਡੀ ਜ਼ਿਲ੍ਹੇ ’ਚ HRTC ਦੀ ਬਸ ਖਾਈ ’ਚ ਡਿੱਗੀ, 5 ਲੋਕਾਂ ਦੀ...

ਮੰਡੀ ਜ਼ਿਲ੍ਹੇ ’ਚ HRTC ਦੀ ਬਸ ਖਾਈ ’ਚ ਡਿੱਗੀ, 5 ਲੋਕਾਂ ਦੀ ਮੌਤ

0

ਹਿਮਾਚਲ ਪ੍ਰਦੇਸ਼: ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿੱਚ ਅੱਜ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ। ਇੱਥੇ ਹਿਮਾਚਲ ਪਥ ਪਰਿਵਹਨ ਨਿਗਮ ਦੀ ਇੱਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਸਰਕਾਘਾਟ-ਜਾਮਨੀ-ਦੁਰਗਾਪੁਰ ਬੱਸ ਮਸਰੇਨ ਨੇੜੇ ਸੜਕ ਤੋਂ ਉਤਰ ਕੇ ਖਾਈ ਵਿੱਚ ਡਿੱਗ ਗਈ।  ਮੁੱਢਲੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਬੱਸ ਮੋੜ ਉੱਤੇ ਕੰਟਰੋਲ ਤੋਂ ਹੋ ਗਈ ਬਾਹਰ

ਇਹ ਹਾਦਸਾ ਸਵੇਰੇ 9 ਵਜੇ ਦੇ ਕਰੀਬ ਮਸਰੇਨ ਦੇ ਇੱਕ ਮੋੜ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਬੱਸ ਮੋੜ ਤੋਂ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖਾਈ ਵਿੱਚ ਡਿੱਗ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਸਰਕਾਘਾਟ ਦੇ ਡੀ.ਐਸ.ਪੀ ਵੀ ਮੌਕੇ ‘ਤੇ ਰਵਾਨਾ ਹੋ ਗਏ ਹਨ ਅਤੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version