Home ਦੇਸ਼ ਕੇਰਲਮ ‘ਚ ਲੱਕੜਾਂ ਨਾਲ ਭਰੇ ਇੱਕ ਟਰੱਕ ਤੇ ਦੋ ਕਾਰਾਂ ਦੀ ਭਿਆਨਕ...

ਕੇਰਲਮ ‘ਚ ਲੱਕੜਾਂ ਨਾਲ ਭਰੇ ਇੱਕ ਟਰੱਕ ਤੇ ਦੋ ਕਾਰਾਂ ਦੀ ਭਿਆਨਕ ਟੱਕਰ , ਛੇ ਲੋਕ ਜ਼ਖ਼ਮੀ

0

ਕਾਸਰਗੋਡ: ਕੇਰਲਮ ਵਿੱਚ ਅੱਜ ਤੜਕੇ ਲੱਕੜਾਂ ਨਾਲ ਭਰੇ ਇੱਕ ਟਰੱਕ ਅਤੇ ਦੋ ਕਾਰਾਂ ਦੀ ਟੱਕਰ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਬਦੀਯਾਦੁਕਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਕਰੀਬ 1 ਵਜੇ ਕੰਨਿਆਪੜੀ ਨੇੜੇ ਵਾਪਰਿਆ। ਕੁੰਬਲਾ ਵੱਲੋਂ ਆ ਰਹੀਆਂ ਦੋ ਕਾਰਾਂ ਦੀ ਸਾਹਮਣਿਓਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।

ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ। ਸਥਾਨਕ ਲੋਕਾਂ ਅਨੁਸਾਰ ਦੋਵੇਂ ਕਾਰਾਂ ਤੇਜ਼ ਰਫ਼ਤਾਰ ‘ਤੇ ਸਨ ਅਤੇ ਇੱਕ ਦੂਜੇ ਨੂੰ ਓਵਰਟੇਕ ਕਰਨ ਦਾ ਮੁਕਾਬਲਾ ਕਰ ਰਹੀਆਂ ਸਨ। ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।

ਉਨ੍ਹਾਂ ਦੱਸਿਆ ਕਿ ਦੋਵੇਂ ਕਾਰਾਂ ਵਿੱਚ ਕੁੱਲ ਨੌਂ ਵਿਅਕਤੀ ਸਵਾਰ ਸਨ ਅਤੇ ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਅਧਿਕਾਰੀ ਨੇ ਕਿਹਾ, “ਉਹ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਅਸੀਂ ਜ਼ਖਮੀਆਂ ਦੇ ਪਰਿਵਾਰਾਂ ਨੂੰ ਬੁਲਾਇਆ ਹੈ। ਹਾਲੇ ਤੱਕ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ।”

NO COMMENTS

LEAVE A REPLY

Please enter your comment!
Please enter your name here

Exit mobile version