Home ਹਰਿਆਣਾ 17 ਨਵੰਬਰ ਨੂੰ ਫਰੀਦਾਬਾਦ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ

17 ਨਵੰਬਰ ਨੂੰ ਫਰੀਦਾਬਾਦ ਆਉਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ

0

ਹਰਿਆਣਾ : ਫਰੀਦਾਬਾਦ ਵਿੱਚ ਆਉਣ ਵਾਲੇ 17 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰੀ ਖੇਤਰੀ ਪਰਿਸ਼ਦ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਹਾਈ-ਪ੍ਰੋਫਾਈਲ ਮੀਟਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਮੁੱਖ ਮੰਤਰੀ ਦਫ਼ਤਰ (ਸੀ.ਐਮ.ਓ.) ਦੇ ਅਧਿਕਾਰੀ ਤਿਆਰੀਆਂ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

ਫਰੀਦਾਬਾਦ ਵਿੱਚ ਤਿਆਰੀਆਂ ਦਾ ਜਾਇਜ਼ਾ

ਸੀ.ਐਮ.ਓ ਅਤੇ ਮੰਡਲ ਕਮਿਸ਼ਨਰ ਪੱਧਰ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਦੇ ਅਧਿਕਾਰੀ ਪ੍ਰੋਗਰਾਮ ਵਾਲੀ ਥਾਂ, ਸੁਰੱਖਿਆ, ਆਵਾਜਾਈ, ਰਿਹਾਇਸ਼, ਢੋਆ-ਢੁਆਈ, ਡਾਕਟਰੀ ਸਹੂਲਤਾਂ ਅਤੇ ਮਹਿਮਾਨਨਿਵਾਜ਼ੀ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਿੱਚ ਜੁਟੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੀਟਿੰਗ ਕੌਮੀ ਅਹਿਮੀਅਤ ਵਾਲੀ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।

ਫਰੀਦਾਬਾਦ ਨਗਰ ਨਿਗਮ, ਸਿਹਤ ਵਿਭਾਗ, ਲੋਕ ਨਿਰਮਾਣ, ਬਿਜਲੀ, ਆਵਾਜਾਈ ਅਤੇ ਅੱਗ ਬੁਝਾਊ ਵਿਭਾਗ ਸਮੇਤ ਸਾਰੀਆਂ ਇਕਾਈਆਂ ਦੇ ਅਫਸਰ ਲਗਾਤਾਰ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਤੋਂ ਪਹਿਲਾਂ ਫਰੀਦਾਬਾਦ ਦਾ ਦੌਰਾ ਕਰਨਗੇ।

ਚਾਰ ਰਾਜ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ ਹੋਣਗੇ ਸ਼ਾਮਲ

ਉੱਤਰੀ ਖੇਤਰੀ ਪਰਿਸ਼ਦ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ ਸ਼ਾਮਲ ਹਨ। ਬੈਠਕ ਵਿੱਚ ਮੈਂਬਰ ਰਾਜਾਂ ਦੇ ਮੁੱਖ ਮੰਤਰੀ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ-ਰਾਜਪਾਲ/ਪ੍ਰਸ਼ਾਸਕ, ਮੁੱਖ ਸਕੱਤਰਾਂ ਅਤੇ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਰਹੇਗੀ। ਇਸ ਬੈਠਕ ਵਿੱਚ ਅੰਦਰੂਨੀ ਸੁਰੱਖਿਆ, ਸਰਹੱਦ ਪਰਬੰਧਨ, ਕਾਨੂੰਨ ਵਿਵਸਥਾ, ਖੇਤਰੀ ਵਿਕਾਸ ਅਤੇ ਅੰਤਰ-ਰਾਜਾਂ ਵਿਚਾਲੇ ਸਹਿਯੋਗ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। 1957 ਵਿੱਚ ਧਾਰਾ 15 ਦੇ ਅਧੀਨ ਪੰਜ ਖੇਤਰੀ ਪਰਿਸ਼ਦਾਂ ਦੀ ਸਥਾਪਨਾ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਇਹ ਇੱਕ ਪਰਿਸ਼ਦ ਹੈ।

NO COMMENTS

LEAVE A REPLY

Please enter your comment!
Please enter your name here

Exit mobile version