Home ਦੇਸ਼ ਹਿਮਾਚਲ ਸਰਕਾਰ ਨੇ ਮਲਟੀ ਟਾਸਕ ਵਰਕਰਾਂ ​​ਦੇ ਮਾਣ ਭੱਤੇ ‘ਚ ਵਾਧਾ ਕਰਨ...

ਹਿਮਾਚਲ ਸਰਕਾਰ ਨੇ ਮਲਟੀ ਟਾਸਕ ਵਰਕਰਾਂ ​​ਦੇ ਮਾਣ ਭੱਤੇ ‘ਚ ਵਾਧਾ ਕਰਨ ਦਾ ਕੀਤਾ ਫ਼ੈਸਲਾ

0

ਹਿਮਾਚਲ ਪ੍ਰਦੇਸ਼: ਰਾਜ ਸਰਕਾਰ ਨੇ ਲੋਕ ਨਿਰਮਾਣ ਵਿਭਾਗ (PWD) ਵਿੱਚ ਕੰਮ ਕਰਦੇ ਹਜ਼ਾਰਾਂ ਮਲਟੀ ਟਾਸਕ ਵਰਕਰਾਂ (MTW) ​​ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਵਿਭਾਗੀ ਹੈੱਡਕੁਆਰਟਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਮਲਟੀ ਟਾਸਕ ਵਰਕਰਾਂ ਨੂੰ 6000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲੇਗਾ।

ਇਸ ਸਮੇਂ ਮੁਲਾਜ਼ਮਾਂ ਨੂੰ 5500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਸਰਕਾਰ ਦੇ ਨਵੇਂ ਫ਼ੈਸਲੇ ਤਹਿਤ ਇਸ ਵਿੱਚ 500 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਗਿਆ ਹੈ। ਇਹ ਸੋਧਿਆ ਹੋਇਆ ਮਾਣ ਭੱਤਾ 1 ਅਪ੍ਰੈਲ 2026 ਤੋਂ ਲਾਗੂ ਮੰਨਿਆ ਜਾਵੇਗਾ, ਜਿਸ ਕਾਰਨ ਮੁਲਾਜ਼ਮਾਂ ਨੂੰ ਪਿਛਲੇ ਮਹੀਨਿਆਂ ਦੇ ਬਕਾਏ ਵੀ ਮਿਲਣਗੇ। ਇਸ ਫ਼ੈਸਲੇ ਨਾਲ ਸੂਬੇ ਭਰ ਵਿੱਚ ਕੰਮ ਕਰ ਰਹੇ 5000 ਤੋਂ ਵੱਧ ਮਲਟੀ-ਟਾਸਕ ਵਰਕਰਾਂ ਨੂੰ ਫਾਇਦਾ ਹੋਵੇਗਾ।

ਪ੍ਰਮੁੱਖ ਸਕੱਤਰ ਨੇ ਦਿੱਤੀਪ੍ਰਵਾਨਗੀ
ਇਸ ਸਬੰਧੀ ਰਾਜ ਸਰਕਾਰ ਦੇ ਪ੍ਰਮੁੱਖ ਸਕੱਤਰ (ਲੋਕ ਨਿਰਮਾਣ) ਨੇ 11 ਜੂਨ 2026 ਨੂੰ ਪ੍ਰਵਾਨਗੀ ਦਿੱਤੀ ਸੀ।ਇਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੇ ਰਜਿਸਟਰਾਰ ਸੋਮ ਭਾਰਦਵਾਜ ਨੇ ਵਿਭਾਗ ਦੇ ਸਮੂਹ ਸੁਪਰਡੈਂਟ ਇੰਜਨੀਅਰਾਂ ਅਤੇ ਕਾਰਜਕਾਰੀ ਇੰਜਨੀਅਰਾਂ ਨੂੰ ਪੱਤਰ ਜਾਰੀ ਕਰਕੇ ਇਸ ਫ਼ੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਅਤੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version