ਚੰਡੀਗੜ੍ਹ : ਹਰਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਦੇ ਚੇਅਰਮੈਨ ਨੰਦਲਾਲ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ।
ਨੰਦਲਾਲ ਸ਼ਰਮਾ ਨੂੰ 19 ਜੁਲਾਈ ਦੀ ਸਵੇਰ ਬ੍ਰੇਨ ਹੈਮਰੇਜ ਤੋਂ ਬਾਅਦ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨੰਦਲਾਲ ਸ਼ਰਮਾ ਨੇ ਅੱਜ , 23 ਜੁਲਾਈ ਦੀ ਸਵੇਰ ਨੂੰ ਆਖਰੀ ਸਾਹ ਲਿਆ। ਨੰਦਲਾਲ ਸ਼ਰਮਾ ਨੂੰ ਫਰਵਰੀ 2024 ਵਿੱਚ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
