Home ਸੰਸਾਰ ਲੌਸ ਐਂਜਲਸ ਨੇੜੇ ਸਮੁੰਦਰ ’ਚ ਡਿੱਗਿਆ ਹੈਲੀਕਾਪਟਰ, 2 ਦੀ ਮੌਤ

ਲੌਸ ਐਂਜਲਸ ਨੇੜੇ ਸਮੁੰਦਰ ’ਚ ਡਿੱਗਿਆ ਹੈਲੀਕਾਪਟਰ, 2 ਦੀ ਮੌਤ

0

ਲੌਸ ਐਂਜਲਸ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਮੈਡੀਕਲ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਲੌਸ ਐਂਜਲਸ ਨੇੜੇ ਕੈਟਾਲਿਨਾ ਟਾਪੂ ਦੇ ਤੱਟ ਤੋਂ ਕੁਝ ਦੂਰੀ ’ਤੇ ਵਾਪਰੀ। ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ। ਹੈਲੀਕਾਪਟਰ ਵਿੱਚ ਸਵਾਰ ਇੱਕ ਹੋਰ ਵਿਅਕਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਅਧਿਕਾਰੀਆਂ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਹੈਲੀਕਾਪਟਰ ਇੱਕ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ। ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਹੈਲੀਕਾਪਟਰ ਟਾਪੂ ਤੋਂ ਦੂਰ ਸਮੁੰਦਰ ਵਿੱਚ ਜਾ ਡਿੱਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਕੋਸਟ ਗਾਰਡ, ਫਾਇਰ ਵਿਭਾਗ ਅਤੇ ਲੌਸ ਐਂਜਲਸ ਕਾਊਂਟੀ ਸ਼ੈਰਿਫ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਗੋਤਾਖੋਰਾਂ ਦੀ ਮਦਦ ਨਾਲ ਸਮੁੰਦਰ ਵਿੱਚ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ, ਜੋ ਰਾਤ ਭਰ ਜਾਰੀ ਰਹੀ।

ਦੋ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਹਾਲਾਂਕਿ ਹੈਲੀਕਾਪਟਰ ਵਿੱਚ ਮੌਜੂਦ ਪੰਜਵੇਂ ਵਿਅਕਤੀ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ।

ਕੋਸਟ ਗਾਰਡ ਦੀ ਕੈਪਟਨ ਸਟੇਸੀ ਕ੍ਰੇਸੀ ਨੇ ਦੱਸਿਆ ਕਿ ਲਾਪਤਾ ਵਿਅਕਤੀ ਨੂੰ ਲੱਭਣ ਲਈ ਸਰਚ ਆਪ੍ਰੇਸ਼ਨ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਵੀ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version