ਲੁਧਿਆਣਾ : ਜੇਕਰ ਤੁਸੀਂ ਵੀ ਘਰੋਂ ਬਾਹਰ ਜਾਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਨੈਸ਼ਨਲ ਹਾਈਵੇਅ ‘ਤੇ ਬਹੁਤ ਵੱਡਾ ਜਾਮ ਹੈ। ਤੁਹਾਨੂੰ ਦੱਸ ਦੇਈਏ ਕਿ ਸਥਾਨਕ ਕਸਬਾ ਲਾਡੋਵਾਲ ਦੇ ਨੈਸ਼ਨਲ ਹਾਈਵੇਅ ‘ਤੇ ਲੁਧਿਆਣਾ-ਜਲੰਧਰ ਅਤੇ ਜਲੰਧਰ-ਲੁਧਿਆਣਾ ਜੀ.ਟੀ ਰੋਡ ‘ਤੇ ਬਹੁਤ ਵੱਡਾ ਜਾਮ ਹੈ।
ਭਾਰੀ ਜਾਮ ਕਾਰਨ 10 ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੱਖੜੀ ਦੇ ਤਿਉਹਾਰ ਕਾਰਨ ਅੱਜ ਨੈਸ਼ਨਲ ਹਾਈਵੇਅ ‘ਤੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਵਾਹਨ ਨੈਸ਼ਨਲ ਹਾਈਵੇਅ ‘ਤੇ ਰੇਂਗ- ਰੇਂਗ ਕੇ ਚਲਣ ਲਈ ਮਜਬੂਰ ਹੋਏ ਪਏ ਹਨ।
