Home ਦੇਸ਼ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ’ਚ ਭਾਰੀਂ ਮੀਂਹ ਪੈਣ ਕਾਰਨ ਖੜ੍ਹੀਆਂ ਫ਼ਸਲਾਂ ਹੋਇਆ...

ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ’ਚ ਭਾਰੀਂ ਮੀਂਹ ਪੈਣ ਕਾਰਨ ਖੜ੍ਹੀਆਂ ਫ਼ਸਲਾਂ ਹੋਇਆ ਤਬਾਹ, ਅਮਿਤ ਸ਼ਾਹ ਨੇ ਰਾਹਤ ਪੈਕੇਜ ਦੇਣ ’ਤੇ ਕੀਤਾ ਵਿਚਾਰ

0

ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਹੋਈ ਬੇਮੌਸਮੀ ਅਤੇ ਬਹੁਤ ਜ਼ਿਆਦਾ ਮੀਂਹ ਨੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਫਸਲਾਂ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਪੇਂਡੂ ਇਲਾਕਿਆਂ ਵਿੱਚ ਆਰਥਿਕ ਸੰਕਟ ਛਾਅ ਰਿਹਾ ਹੈ। ਇਸੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੀ ਦੇਰ ਰਾਤ ਸ਼ਿਰਡੀ ਵਿੱਚ ਇੱਕ ਅਹਿਮ ਬੈਠਕ ਕੀਤੀ।

ਬੈਠਕ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਦੇ ਨਾਲ, ਸ਼ਾਮਲ ਹੋਏ। ਮੀਟਿੰਗ ਲਗਭਗ 45 ਮਿੰਟ ਚੱਲੀ ਅਤੇ ਮੁੱਖ ਤੌਰ ‘ਤੇ ਕਿਸਾਨਾਂ ਲਈ ਵਿੱਤੀ ਰਾਹਤ ਪੈਕੇਜ, ਨੁਕਸਾਨੀਆਂ ਗਈਆਂ ਫਸਲਾਂ ਦਾ ਸਰਵੇਖਣ ਅਤੇ ਪ੍ਰਸ਼ਾਸਨਿਕ ਸਹਾਇਤਾ ਲਈ ਤੁਰੰਤ ਪ੍ਰਬੰਧਾਂ ‘ਤੇ ਚਰਚਾ ਹੋਈ।

ਸੂਤਰਾਂ ਅਨੁਸਾਰ, ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਰਾਹਤ ਫੰਡ ਸਿੱਧੇ ਪ੍ਰਭਾਵਿਤ ਪਰਿਵਾਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣ। ਬੈਠਕ ਵਿੱਚ ਫਸਲਾਂ ਦੇ ਨੁਕਸਾਨ ਦੇ ਜ਼ਿਲ੍ਹਾ-ਵਾਰ ਮੁਲਾਂਕਣ, ਰਾਜ ਆਫ਼ਤ ਰਾਹਤ ਫੰਡ (SDRF) ਤੋਂ ਸਹਾਇਤਾ ਵੰਡਣ ਦੀ ਪ੍ਰਕਿਰਿਆ ਅਤੇ ਕੇਂਦਰ ਤੋਂ ਇੱਕ ਸੰਭਾਵਿਤ ਵਿਸ਼ੇਸ਼ ਰਾਹਤ ਪੈਕੇਜ ਦੇ ਮਸਲੇ ਉੱਤੇ ਵੀ ਵਿਚਾਰ ਹੋਇਆ।

ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਭਾਰੀ ਮੀਂਹ ਨੇ ਮਰਾਠਵਾੜਾ, ਵਿਦਰਭ ਅਤੇ ਉੱਤਰੀ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਝੋਨਾ, ਕਪਾਹ, ਸੋਇਆਬੀਨ ਅਤੇ ਗੰਨੇ ਦੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਹਜ਼ਾਰਾਂ ਏਕੜ ਜ਼ਮੀਨ ‘ਤੇ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ, ਜਿਸ ਨਾਲ ਕਿਸਾਨਾਂ ਦੀ ਰੋਜ਼ੀ-ਰੋਟੀ ‘ਤੇ ਭਾਰੀ ਅਸਰ ਪਿਆ।

ਮੀਟਿੰਗ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਹੋਰ ਪ੍ਰਸ਼ਾਸਕੀ ਮੁੱਦਿਆਂ ਦੀ ਵੀ ਸਮੀਖਿਆ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਸੂਬਾ ਸਰਕਾਰ ਕਿਸਾਨਾਂ ਲਈ ਇੱਕ ਵੱਡੇ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ, ਜਿਸ ਵਿੱਚ ਮੁਆਵਜ਼ਾ, ਬੀਮਾ ਦਾਅਵੇ ਅਤੇ ਵਿਆਜ ਮੁਕਤ ਕਰਜ਼ੇ ਸ਼ਾਮਲ ਹੋਣਗੇ।

NO COMMENTS

LEAVE A REPLY

Please enter your comment!
Please enter your name here

Exit mobile version