HomePunjabਗੁਰੂ ਨਗਰੀ 'ਚ ਪਿਆ ਭਾਰੀ ਮੀਂਹ, ਕੈਮਰੇ 'ਚ ਕੈਦ ਹੋਇਆ ਖੂਬਸੂਰਤ ਨਜ਼ਾਰਾ

ਗੁਰੂ ਨਗਰੀ ‘ਚ ਪਿਆ ਭਾਰੀ ਮੀਂਹ, ਕੈਮਰੇ ‘ਚ ਕੈਦ ਹੋਇਆ ਖੂਬਸੂਰਤ ਨਜ਼ਾਰਾ

ਅੰਮ੍ਰਿਤਸਰ: ਗੁਰੂ ਨਗਰੀ ‘ਚ ਜਿੱਥੇ ਲੋਕ ਪਿਛਲੇ ਕੁਝ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਸਨ, ਉੱਥੇ ਹੀ ਸ਼ੁੱਕਰਵਾਰ ਯਾਨੀ ਅੱਜ ਠੰਡੀਆਂ ਹਵਾਵਾਂ ਤੋਂ ਬਾਅਦ ਮੀਂਹ ਪਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ। ਰਾਹਤ ਭਰੇ ਇਸ ਮੌਸਮ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੀਆਂ। ਭਾਰੀ ਮੀਂਹ (Heavy rain) ਦੌਰਾਨ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

  

ਤੇਜ਼ ਤੂਫਾਨ ਅਤੇ ਮੀਂਹ ਨਾਲ ਜਿਥੇ ਮੌਸਮ ਸੁਹਾਵਣਾ ਹੋਇਆ ਹੈ, ਉੱਥੇ ਹੀ ਸੜਕਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਵਾਹਨਾਂ ਦਾ ਚਲਣਾ ਮੁਸ਼ਕਿਲ ਹੋ ਗਿਆ। ਕਈ ਲੋਕਾਂ ਨੂੰ ਕੰਮ ‘ਤੇ ਆਉਣ ਜਾਣ ਦੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਕਈ ਇਲਾਕਿਆਂ ਵਿਚ ਬਿਜਲੀ ਸਮੱਸਿਆਵਾਂ ਵੀ ਆਈਆਂ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments