Home ਪੰਜਾਬ ਮੁੱਖ ਅਧਿਆਪਕ ਤੇ ਕੇਂਦਰੀ ਮੁੱਖ ਅਧਿਆਪਕ ਐਸੋਸੀਏਸ਼ਨ ਨੇ ਸਕੂਲ ਦੇ ਸਮੇਂ ‘ਚ...

ਮੁੱਖ ਅਧਿਆਪਕ ਤੇ ਕੇਂਦਰੀ ਮੁੱਖ ਅਧਿਆਪਕ ਐਸੋਸੀਏਸ਼ਨ ਨੇ ਸਕੂਲ ਦੇ ਸਮੇਂ ‘ਚ ਬਦਲਾਅ ਦੀ ਕੀਤੀ ਮੰਗ

0

ਬੁਢਲਾਡਾ: ਸਵੇਰੇ ਤੜਕੇ ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਆਵਾਜਾਈ ਲਗਭਗ ਨਾ-ਮਾਤਰ ਹੈ। ਸੜਕਾਂ ਦੀ ਹਾਲਤ ਵੀ ਟੋਇਆਂ ਕਾਰਨ ਖ਼ਰਾਬ ਹੈ। ਹਰ ਜਾਨ ਕੀਮਤੀ ਹੈ। ਬੱਚਿਆਂ ਨੂੰ ਘਰ ਛੱਡ ਕੇ ਸਕੂਲ ਪਹੁੰਚਾਉਣ ਤੱਕ ਕਰਮਚਾਰੀਆਂ ਦੀਆਂ ਜਾਨਾਂ ਖ਼ਤਰੇ ਵਿੱਚ ਰਹਿੰਦੀਆਂ ਹਨ ।

ਪੰਜਾਬ ਦੇ ਮੁੱਖ ਅਧਿਆਪਕ ਅਤੇ ਕੇਂਦਰੀ ਮੁੱਖ ਅਧਿਆਪਕ ਐਸੋਸੀਏਸ਼ਨ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਤੋਂ ਸਕੂਲ ਦੇ ਸਮੇਂ ਨੂੰ ਬਦਲ ਕੇ ਸਵੇਰੇ 10:00 ਵਜੇ ਕਰਨ ਦੀ ਮੰਗ ਕੀਤੀ ਹੈ। ਸੰਗਠਨ ਨਾਲ ਗੱਲ ਕਰਦਿਆਂ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ 20-25 ਕਿਲੋਮੀਟਰ ਦੂਰ ਸਟੇਸ਼ਨਾਂ ‘ਤੇ ਸਵੇਰੇ-ਸਵੇਰੇ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਵੇਰੇ ਜਲਦੀ ਸਕੂਲ ਜਾਣਾ ਬਹੁਤ ਮੁਸ਼ਕਲ ਕੰਮ ਬਣ ਗਿਆ ਹੈ। ਕਈ ਥਾਵਾਂ ‘ਤੇ ਖੂਹਾਂ ਅਤੇ ਛੱਪੜਾਂ ਦੇ ਨੇੜੇ ਕੋਈ ਚਾਰਦੀਵਾਰੀ ਨਹੀਂ ਹੈ। ਸੰਗਠਨ, ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਕਿਹਾ ਕਿ ਧੁੰਦ ਕਾਰਨ ਹਾਦਸੇ ਹੋ ਰਹੇ ਹਨ, ਇਸ ਲਈ ਸਕੂਲ ਦਾ ਸਮਾਂ ਤੁਰੰਤ 10:00 ਵਜੇ ਕੀਤਾ ਜਾਣਾ ਚਾਹੀਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version