Home ਪੰਜਾਬ ਟਿੱਬਾ ਰੋਡ ’ਤੇ ਬੇਕਾਬੂ ਓਵਰਹਾਈਟ ਟਿੱਪਰ ਦਾ ਕਹਿਰ

ਟਿੱਬਾ ਰੋਡ ’ਤੇ ਬੇਕਾਬੂ ਓਵਰਹਾਈਟ ਟਿੱਪਰ ਦਾ ਕਹਿਰ

0

ਲੁਧਿਆਣਾ :  ਮਹਾਨਗਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਟਿੱਬਾ ਰੋਡ ‘ਤੇ ਬੀਤੀ ਦੇਰ ਰਾਤ ਨੂੰ ਹੋਏ ਇੱਕ ਭਿਆਨਕ ਹਾਦਸੇ ਦੇ ਕਾਰਨ ਹਫੜਾ-ਤਫੜੀ ਮਚ ਗਈ। ਦਹਿਸ਼ਤ ਦੇ ਮਾਰੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਹੋਏ ਦਿਖਾਈ ਦਿੱਤੇ ਅਤੇ ਬਚਾਓ– ਬਚਾਓ ਦੀਆਂ ਚੀਖਾਂ ਇਲਾਕੇ ਵਿੱਚ ਗੂੰਜਣ ਲੱਗੀਆਂ ।

ਪ੍ਰਾਪਤ ਜਾਣਕਾਰੀ ਅਨੁਸਾਰ ਟਿੱਬਾ ਰੋਡ ਇਲਾਕੇ ਵਿੱਚ ਓਵਰਹਾਈਟ ਟਿੱਪਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭਿਆਂ ਨਾਲ ਜਾ ਟਕਰਾਇਆ। ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਜ਼ੋਰਦਾਰ ਸੀ ਕਿ ਘਰਾਂ ਵਿੱਚ ਬੈਠੇ ਲੋਕ ਦਹਿਸ਼ਤ ਦੇ ਮਾਰੇ ਦਹਿਲ ਉੱਠੇ, ਮਾਨੋ ਜਿਵੇਂ ਇਲਾਕੇ ਵਿੱਚ ਕੋਈ ਜ਼ੋਰਦਾਰ ਧਮਾਕਾ ਹੋ ਗਿਆ ਹੋਵੇ। ਇਸ ਦੌਰਾਨ ਸੜਕ ਤੋਂ ਲੰਘ ਰਹੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ।

ਹਾਦਸੇ ਦੌਰਾਨ ਬਿਜਲੀ ਦੇ ਕਈ ਖੰਭੇ ਅਤੇ ਤਾਰਾਂ ਦਾ ਜਾਲ ਟੁੱਟ ਕੇ ਸੜਕ ’ਤੇ ਵਿਛ ਗਿਆ, ਜਿਸ ਕਾਰਨ ਜਿੱਥੇ ਸੜਕ ’ਤੇ ਆਵਾਜਾਈ ਪ੍ਰਣਾਲੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ, ਉੱਥੇ ਹੀ ਰਾਤ ਕਰੀਬ ਸਾਢੇ ਚਾਰ ਵਜੇ ਤੱਕ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੀ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਉੱਥੇ ਹੀ ਹਾਦਸੇ ਤੋਂ ਤੁਰੰਤ ਬਾਅਦ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਕਈ ਇਲਾਕਿਆਂ ਵਿੱਚ ਹਨੇਰਾ ਛਾ ਗਿਆ। ਅਜਿਹੇ ਵਿੱਚ ਸੋਮਵਾਰ ਦੇਰ ਰਾਤ ਤੋਂ ਲੈ ਕੇ ਮੰਗਲਵਾਰ ਸਵੇਰ ਤੱਕ ਲੋਕਾਂ ਨੂੰ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

NO COMMENTS

LEAVE A REPLY

Please enter your comment!
Please enter your name here

Exit mobile version