Home ਹਰਿਆਣਾ ਹਰਿਆਣਾ ਟਰਾਂਸਪੋਰਟ ਵਿਭਾਗ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

ਹਰਿਆਣਾ ਟਰਾਂਸਪੋਰਟ ਵਿਭਾਗ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

0

ਕੈਥਲ : ਹਰਿਆਣਾ ਟਰਾਂਸਪੋਰਟ ਵਿਭਾਗ ਵੱਲੋਂ ਸਕੂਲ-ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਧੀਆ ਆਵਾਜਾਈ ਸਹੂਲਤਾਂ ਦੇਣ ਦੇ ਮਕਸਦ ਨਾਲ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਕੈਥਲ ਰੋਡਵੇਜ਼ ਡਿਪੂ ਨੇ ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਵੱਖ-ਵੱਖ ਰੂਟਾਂ ‘ਤੇ ਸਪੈਸ਼ਲ ਬੱਸ ਸੇਵਾ ਸ਼ੁਰੂ ਕਰਕੇ ਵੱਡੀ ਰਾਹਤ ਦਿੱਤੀ ਹੈ ਤਾਂ ਜੋ ਸਮੇਂ ਸਿਰ ਆਪਣੇ ਟਿਕਾਣੇ ‘ਤੇ ਪਹੁੰਚਿਆ ਜਾ ਸਕੇ। ਕਾਫੀ ਸਮੇਂ ਤੋਂ ਵਿਦਿਆਰਥੀ ਇਨ੍ਹਾਂ ਬੱਸਾਂ ਦੇ ਸੰਚਾਲਨ ਦੀ ਮੰਗ ਕਰ ਰਹੇ ਸਨ।

ਵਿਭਾਗ ਨੇ ਉਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਬੱਸਾਂ ਦੇ ਸੰਚਾਲਨ ਨੂੰ ਹਰੀ ਝੰਡੀ ਦਿੱਖਾ ਦਿੱਤੀ ਹੈ। ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਇਹਨਾਂ ਵਿਸ਼ੇਸ਼ ਬੱਸਾਂ ਦੇ ਸੰਚਾਲਨ ਨਾਲ ਵਿਦਿਆਰਥੀਆਂ ਲਈ ਸਕੂਲ-ਕਾਲਜਾਂ ‘ਚ ਸਮੇਂ ਸਿਰ ਪਹੁੰਚਣਾ ਸੌਖਾ ਹੋ ਜਾਵੇਗਾ।

ਇਹ ਹੋਵੇਗੀ ਸਮਾਂ-ਸਾਰਣੀ:

ਰੋਡਵੇਜ਼ ਵਿਭਾਗ ਨੇ ਬਾਲੂ ਅਤੇ ਕੈਲਰਮ ਤੋਂ ਸਪੈਸ਼ਲ ਵਿਦਿਆਰਥਣਾਂ ਲਈ ਸਵੇਰੇ 8 ਵਜੇ ਵੱਖ-ਵੱਖ 2 ਬੱਸਾਂ, ਖਰਕਾਂ ਤੋਂ ਕੈਥਲ ਲਈ ਸਾਢੇ 8 ਵਜੇ ਇੱਕ ਬੱਸ, ਭਾਗਲ ਤੋਂ ਕੈਥਲ ਲਈ 08.50 ਵਜੇ ਤੇ ਧਨੌਰੀ ਤੋਂ ਕੈਥਲ ਲਈ 9 ਵਜੇ ਸਪੈਸ਼ਲ ਇੱਕ-ਇੱਕ ਬੱਸ ਵਿਦਿਆਰਥਣਾਂ ਅਤੇ ਔਰਤਾਂ ਲਈ ਚਲਾ ਦਿੱਤੀ ਹੈ।

ਆਈ.ਟੀ.ਆਈ. ਲਈ ਵਿਸ਼ੇਸ਼ ਬੱਸ

ਵਿਭਾਗ ਨੇ ਆਈ.ਟੀ.ਆਈ. ਦੇ ਵਿਦਿਆਰਥੀਆਂ ਲਈ ਇੱਕ ਵੱਖਰੀ ਬੱਸ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਸਵੇਰੇ 9 ਵਜੇ ਕੈਥਲ ਬੱਸ ਸਟੈਂਡ ਤੋਂ ਆਈ.ਟੀ.ਆਈ. ਲਈ ਅਤੇ ਸ਼ਾਮ 4:30 ਵਜੇ ਆਈ.ਟੀ.ਆਈ. ਤੋਂ ਬੱਸ ਸਟੈਂਡ ਲਈ ਚੱਲੇਗੀ। ਸਵੇਰੇ 9 ਵਜੇ ਬੱਸ ਸਟੈਂਡ ਤੋਂ ਅੰਬੇਡਕਰ ਕਾਲਜ ਲਈ ਅਤੇ 01:30 ਵਜੇ ਕਾਲਜ ਤੋਂ ਬੱਸ ਸਟੈਂਡ ਲਈ ਆਵੇਗੀ। ਇਨ੍ਹਾਂ ਤੋਂ ਇਲਾਵਾ ਸ਼ੇਰਗੜ੍ਹ ਸਥਿਤ ਰਾਜਕੀ ਪੌਲੀਟੈਕਨਿਕ ਕਾਲਜ ਲਈ ਵੀ ਸਪੈਸ਼ਲ ਬੱਸ ਸ਼ੁਰੂ ਕੀਤੀ ਗਈ ਹੈ।

ਇਹ ਬੱਸ ਕੈਥਲ ਬੱਸ ਸਟੈਂਡ ਤੋਂ ਸਵੇਰੇ 08.20 ਵਜੇ ਜਦੋਂ ਕਿ ਸ਼ਾਮ ਨੂੰ 4 ਵਜੇ ਕਾਲਜ ਤੋਂ ਬੱਸ ਸਟੈਂਡ ਕੈਥਲ ਆਵੇਗੀ। ਉੱਥੇ ਹੀ, ਪੂੰਡਰੀ ਆਈ.ਟੀ.ਆਈ ਲਈ ਵੀ 4 ਸਪੈਸ਼ਲ ਬੱਸਾਂ ਦਾ ਸੰਚਾਲਨ ਕੀਤਾ ਗਿਆ ਹੈ। ਇਹ ਬੱਸਾਂ ਸਵੇਰੇ 8 ਵਜੇ ਪੂੰਡਰੀ ਬੱਸ ਸਟੈਂਡ ਤੋਂ ਆਈ.ਟੀ.ਆਈ ਅਤੇ ਸ਼ਾਮ 5 ਵਜੇ ਆਈ.ਟੀ.ਆਈ ਤੋਂ ਪੂੰਡਰੀ ਬੱਸ ਸਟੈਂਡ ਆਉਣਗੀਆਂ।

NO COMMENTS

LEAVE A REPLY

Please enter your comment!
Please enter your name here

Exit mobile version