Home ਹਰਿਆਣਾ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਬਾਲੀਵੁੱਡ ਰੈਪਰ-ਗਾਇਕ ਬਾਦਸ਼ਾਹ ਨੂੰ ਸੰਮਨ ਕੀਤਾ ਜਾਰੀ

ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਬਾਲੀਵੁੱਡ ਰੈਪਰ-ਗਾਇਕ ਬਾਦਸ਼ਾਹ ਨੂੰ ਸੰਮਨ ਕੀਤਾ ਜਾਰੀ

0

ਪਾਣੀਪਤ: ਬਾਲੀਵੁੱਡ ਰੈਪਰ-ਗਾਇਕ ਬਾਦਸ਼ਾਹ ਹਰਿਆਣਵੀ ਲੋਕ ਗੀਤ “ਟਟੀਰੀ” ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਗੀਤ ‘ਤੇ ਪਾਣੀਪਤ ਦੀ ਸਮਾਜਿਕ ਕਾਰਕੁਨ ਸਵਿਤਾ ਆਰੀਆ ਨੇ ਇਤਰਾਜ਼ ਜਤਾਇਆ। ਸਵਿਤਾ ਆਰੀਆ ਨੇ ਬਾਲ ਸੁਰੱਖਿਆ ਅਤੇ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਸਵਿਤਾ ਨੇ ਕਿਹਾ ਕਿ ਬਾਦਸ਼ਾਹ “ਘੋੜੀ ਬਣਾਂਵਾਗਾ” ਵਾਲੇ ਸ਼ਬਦ ਦਾ ਅਰਥ ਸਪੱਸ਼ਟ ਕਰਨ । ਕਾਰਕੁਨ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਸਿੱਖਿਆ ਮੰਤਰੀ ਨਾਲ ਵੀ ਗੱਲ ਕਰੇਗੀ। ਇਸ ਦੇ ਨਾਲ ਹੀ , ਹਰਿਆਣਾ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਗੀਤ ਵਿੱਚ ਦਰਸਾਇਆ ਗਿਆ ਹੈ । ਗੀਤ ਵਿੱਚ ਹਰਿਆਣਾ ਦੇ ਸਕੂਲ ਦੀ ਵਰਦੀ ਵਿੱਚ ਕੁੜੀਆਂ ਨੱਚਦੀਆ ਦੇਖੀਆਂ ਗਈਆਂ।

ਹੁਣ ਗੀਤ ਦੇ ਬੋਲਾਂ ‘ਤੇ ਇਤਰਾਜ਼ ਜਤਾਉਂਦੇ ਹੋਏ, ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਗਾਇਕ ਬਾਦਸ਼ਾਹ ਨੂੰ ਸੰਮਨ ਜਾਰੀ ਕੀਤਾ ਹੈ। ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੂੰ ਗੀਤ ਵਿੱਚ ਵਰਤੇ ਗਏ ਕੁਝ ਸ਼ਬਦਾਂ ਬਾਰੇ ਜਨਤਕ ਸ਼ਿਕਾਇਤਾਂ ਮਿਲੀਆਂ ਹਨ ਅਤੇ ਬਾਦਸ਼ਾਹ ਨੂੰ ਸੁਣਵਾਈ ਲਈ ਕਮਿਸ਼ਨ ਕੋਲ ਤਲਬ ਕੀਤਾ ਗਿਆ ਹੈ। ਇਹ ਸ਼ਿਕਾਇਤ ਪਾਣੀਪਤ ਵਿੱਚ ਨਾਰੀ ਤੂ ਨਾਰਾਇਣ ਉਤਥਾਨ ਸਮਿਤੀ ਦੀ ਪ੍ਰਧਾਨ ਸਵਿਤਾ ਆਰੀਆ ਅਤੇ ਸ਼ਿਵ ਆਰਤੀ ਇੰਡੀਅਨ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਿਵਕੁਮਾਰ ਦੁਆਰਾ ਦਾਇਰ ਕੀਤੀ ਗਈ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਹਰਿਆਣਵੀ ਸੱਭਿਆਚਾਰ ‘ਤੇ ਆਧਾਰਿਤ ਇਸ ਗੀਤ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਔਰਤਾਂ ਅਤੇ ਹਰਿਆਣਾ ਦੀਆਂ ਧੀਆਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦੇ ਹਨ। ਰੇਣੂ ਭਾਟੀਆ ਨੇ ਕਿਹਾ ਕਿ ਇਸ ਗੀਤ ਦੇ ਬੋਲ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਕਮਿਸ਼ਨ ਨੂੰ ਫੋਨ ਕਰਕੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।

ਸ਼ਿਕਾਇਤ ਮਿਲਣ ਤੋਂ ਬਾਅਦ, ਕਮਿਸ਼ਨ ਨੇ ਗੀਤ ਦੀ ਵੀਡੀਓ ਦੇਖੀ ਅਤੇ ਸੁਣੀ, ਜਿਸ ਵਿੱਚ ਕੁਝ ਸ਼ਬਦ ਇਤਰਾਜ਼ਯੋਗ ਪਾਏ ਗਏ। ਉਨ੍ਹਾਂ ਕਿਹਾ ਕਿ ਅਜਿਹੇ ਗੀਤ ਹਰਿਆਣਾ ਦੇ ਸੱਭਿਆਚਾਰ ਅਤੇ ਧੀਆਂ ਦੀ ਛਵੀ ਨੂੰ ਖਰਾਬ ਕਰਦੇ ਹਨ। ਇਸ ਲਈ, ਬਾਦਸ਼ਾਹ ਨੂੰ ਕਮਿਸ਼ਨ ਕੋਲ ਆ ਕੇ ਗੀਤ ਵਿੱਚ ਵਰਤੇ ਗਏ ਸ਼ਬਦਾਂ ਦਾ ਅਰਥ ਅਤੇ ਉਨ੍ਹਾਂ ਦੀ ਵਰਤੋਂ ਕਿਉਂ ਕੀਤੀ, ਇਸ ਬਾਰੇ ਦੱਸਣਾ ਪਵੇਗਾ। ਕਮਿਸ਼ਨ ਨੇ ਉਨ੍ਹਾਂ ਨੂੰ ਹਰਿਆਣਾ ਦੀਆਂ ਧੀਆਂ ਅਤੇ ਜਨਤਾ ਤੋਂ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version