ਪਾਣੀਪਤ: ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨਾਲ ਹਾਦਸਾ ਵਾਪਰ ਗਿਆ ਹੈ । ਇਹ ਹਾਦਸਾ ਕਾਫਲੇ ਦੀ ਗੱਡੀਆਂ ਦੇ ਟਕਾਰਉਣ ਨਾਲ ਵਾਪਰਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਮੰਤਰੀ ਪੰਵਾਰ ਨੂੰ ਪੈਰ ਸਮੇਤ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਹਨ । ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਸਥਾਨਕ ਵਿਧਾਇਕ ਸਮੇਤ ਪਾਣੀਪਤ ਦੇ ਐਸ.ਪੀ. ਪਹੁੰਚੇ ਹਨ ।
