Home ਹਰਿਆਣਾ ਕਿਸਾਨ ਦੀ ਸ਼ਿਕਾਇਤ ‘ਤੇ ਹਰਿਆਣਾ ਦੇ ਮੰਤਰੀ ਸ਼ਿਆਮ ਰਾਣਾ ਨੇ ਲਿਆ ਸਖ਼ਤ...

ਕਿਸਾਨ ਦੀ ਸ਼ਿਕਾਇਤ ‘ਤੇ ਹਰਿਆਣਾ ਦੇ ਮੰਤਰੀ ਸ਼ਿਆਮ ਰਾਣਾ ਨੇ ਲਿਆ ਸਖ਼ਤ ਐਕਸ਼ਨ

0

ਕੁਰੂਕਸ਼ੇਤਰ : ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਨਾ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਹੁਕਮਾਂ ’ਤੇ ਐਸ.ਡੀ.ਐਮ ਸ਼ਾਹਬਾਦ ਸ਼ੰਭੂ ਰਾਠੀ ਵੱਲੋਂ ਕੀਤੀ ਜਾਂਚ ਦੌਰਾਨ ਪਟਵਾਰੀ ਪ੍ਰਿੰਸ ਦੀ ਰਜਿਸਟ੍ਰੇਸ਼ਨ ਵਿੱਚ ਅਣਗਹਿਲੀ ਸਾਹਮਣੇ ਆਈ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।

ਪਟਵਾਰੀ ਕੋਲ ਤਹਿਸੀਲ ਜੰਡੇਰੀ ਸ਼ਾਹਾਬਾਦ ਦੇ ਹਲਕਾ (ਇਲਾਕੇ) ਦੀ ਜ਼ਿੰਮੇਵਾਰੀ ਸੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੰਤਰੀ ਸ਼ਿਆਮ ਰਾਣਾ ਨੇ ਅਨਾਜ ਮੰਡੀ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਕਿਸਾਨ ਨੇ ਆਪਣੀ ਸ਼ਿਕਾਇਤ ਮੰਤਰੀ ਨੂੰ ਦਿੱਤੀ। ਉਸ ਸ਼ਿਕਾਇਤ ‘ਤੇ ਰਾਣਾ ਨੇ ਸ਼ਾਹਬਾਦ ਦੇ ਐੱਸ.ਡੀ.ਐੱਮ. ਸ਼ੰਭੂ ਰਾਠੀ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।

ਉਨ੍ਹਾਂ ਦੱਸਿਆ ਕਿ ਉਪ ਮੰਡਲ ਅਫ਼ਸਰ ਸ਼ਾਹਬਾਦ ਨੇ ਜਾਂਚ ਦੌਰਾਨ ਪਾਇਆ ਕਿ ਪਟਵਾਰੀ ਪ੍ਰਿੰਸ ਨੇ ਬਿਨਾਂ ਜਾਂਚ ਕੀਤੇ ਹੀ ਸਾਰੀ ਪੜਤਾਲ ਵਿੱਚ ਗੈਰ ਕਾਸ਼ਤ ਯੋਗ ਜ਼ਮੀਨ ਦਰਜ ਕਰਕੇ ਮੇਰੀ ਫ਼ਸਲ ਮੇਰਾ ਬਾਇਓਰਾ ਪੋਰਟਲ ‘ਤੇ ਕਿਸਾਨਾਂ ਦੀ ਰਜਿਸਟਰੀ ਅਯੋਗ ਢੰਗ ਨਾਲ ਕੀਤੀ, ਜੋ ਕਿ ਸਰਾਸਰ ਗਲਤੀ ਹੈ। ਇਸ ਅਣਗਹਿਲੀ ਲਈ ਪਟਵਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version