Home ਹਰਿਆਣਾ ਹਰਿਆਣਾ ਸਰਕਾਰ ਨੇ ਰਾਜ ਦੇ ਇੰਨ੍ਹਾਂ ਕਰਮਚਾਰੀਆਂ ਦੇ ਲਈ ਮਹਿੰਗਾਈ ਭੱਤੇ ‘ਚ...

ਹਰਿਆਣਾ ਸਰਕਾਰ ਨੇ ਰਾਜ ਦੇ ਇੰਨ੍ਹਾਂ ਕਰਮਚਾਰੀਆਂ ਦੇ ਲਈ ਮਹਿੰਗਾਈ ਭੱਤੇ ‘ਚ ਵਾਧੇ ਨੂੰ ਦਿੱਤੀ ਮਨਜ਼ੂਰੀ

0

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਰਾਜ ਦੇ ਉਨ੍ਹਾਂ ਕਰਮਚਾਰੀਆਂ ਦੇ ਲਈ ਮਹਿੰਗਾਈ ਭੱਤੇ (ਡੀ.ਏ.) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ,ਜੋ 5ਵੇਂ ਤਨਖਾਹ ਕਮਿਸ਼ਨ ਦੇ ਤਨਖਾਹ ਢਾਂਚੇ ਅਨੁਸਾਰ ਤਨਖਾਹ ਲੈ ਰਹੇ ਹਨ । ਸੋਧਿਆ ਹੋਇਆ ਡੀ.ਏ ਮੌਜੂਦਾ 466 ਪ੍ਰਤੀਸ਼ਤ ਤੋਂ ਵਧਾ ਕੇ 474 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਲਾਗੂ ਹੋਵੇਗਾ। ਇਹ ਹੁਕਮ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੁਆਰਾ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਕੋਲ ਵਿੱਤ ਵਿਭਾਗ ਦਾ ਵਾਧੂ ਚਾਰਜ ਵੀ ਹੈ।

ਵਧਿਆ ਹੋਇਆ ਡੀ.ਏ ਨਵੰਬਰ 2025 ਦੀ ਤਨਖਾਹ ਦੇ ਨਾਲ ਅਦਾ ਕੀਤਾ ਜਾਵੇਗਾ, ਜਦੋਂ ਕਿ ਜੁਲਾਈ ਤੋਂ ਅਕਤੂਬਰ 2025 ਤੱਕ ਦਾ ਬਕਾਇਆ ਦਸੰਬਰ 2025 ਵਿੱਚ ਅਦਾ ਕੀਤਾ ਜਾਵੇਗਾ। ਵਿੱਤੀ ਨਿਯਮਾਂ ਦੇ ਅਨੁਸਾਰ, ਡੀ.ਏ ਦੀ ਰਕਮ ਵਿੱਚ 50 ਪੈਸੇ ਜਾਂ ਇਸ ਤੋਂ ਵੱਧ ਦਾ ਕੋਈ ਵੀ ਅੰਸ਼ ਅਗਲੇ ਪੂਰੇ ਰੁਪਏ ਵਿੱਚ ਰਾਊਂਡ ਆਫ ਕਰ ਦਿੱਤਾ ਜਾਵੇਗਾ ਅਤੇ 50 ਪੈਸੇ ਤੋਂ ਘੱਟ ਕਿਸੇ ਵੀ ਅੰਸ਼ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version