Home ਹਰਿਆਣਾ ਹਰਿਆਣਾ ਸਰਕਾਰ ਨੇ ਹਾੜੀ ਮਾਰਕੀਟਿੰਗ ਸੀਜ਼ਨ 2026-27 ਦੀ ਫ਼ਸਲਾਂ ਦੀ ਖਰੀਦ ਪ੍ਰਕਿਰਿਆ...

ਹਰਿਆਣਾ ਸਰਕਾਰ ਨੇ ਹਾੜੀ ਮਾਰਕੀਟਿੰਗ ਸੀਜ਼ਨ 2026-27 ਦੀ ਫ਼ਸਲਾਂ ਦੀ ਖਰੀਦ ਪ੍ਰਕਿਰਿਆ ਦਾ ਕੀਤਾ ਐਲਾਨ

0

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਹਾੜੀ ਮਾਰਕੀਟਿੰਗ ਸੀਜ਼ਨ 2026-27 ਦੀ ਫ਼ਸਲਾਂ ਦੀ ਖਰੀਦ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਹੈ। ਰਾਜ ਵਿੱਚ ਮਸੂਰ ਦੀ ਖਰੀਦ 20 ਮਾਰਚ ਤੋਂ ਸ਼ੁਰੂ ਹੋ ਕੇ 30 ਅਪ੍ਰੈਲ ਤੱਕ ਹੋਵੇਗੀ, ਜਦੋਂ ਕਿ ਸਰ੍ਹੋਂ ਦੀ ਖਰੀਦ 28 ਮਾਰਚ ਤੋਂ ਸ਼ੁਰੂ ਹੋ ਕੇ 1 ਮਈ ਤੱਕ ਚੱਲੇਗੀ। ਛੋਲਿਆਂ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜੋ ਕਿ 10 ਮਈ ਤੱਕ ਚੱਲੇਗੀ। ਗਰਮੀਆਂ ਦੀ ਮੂੰਗ ਦੀ ਖਰੀਦ 15 ਮਈ ਤੋਂ 20 ਜੂਨ ਤੱਕ ਅਤੇ ਸੂਰਜਮੁਖੀ ਦੀ ਖਰੀਦ 1 ਜੂਨ ਤੋਂ 30 ਜੂਨ ਤੱਕ ਕੀਤੀ ਜਾਵੇਗੀ।

ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਬੀਤੇ ਦਿਨ ਚੰਡੀਗੜ੍ਹ ਵਿੱਚ ਸੀਜ਼ਨ 2026-27 ਦੇ ਲਈ ਕੀਮਤ ਸਹਾਇਤਾ ਯੋਜਨਾ (ਪੀਐਸਐਸ) ਦੇ ਤਹਿਤ ਸਰ੍ਹੋਂ, ਛੋਲੇ, ਦਾਲਾਂ, ਸੂਰਜਮੁਖੀ ਅਤੇ ਗਰਮੀਆਂ ਦੀ ਮੂੰਗ ਦੀ ਖਰੀਦ ਨੂੰ ਲੈ ਕੇ ਕੀਤੀ ਜਾ ਰਹੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸਾਲ 2025-26 ਵਿੱਚ ਮੁੱਖ ਫਸਲਾਂ ਦੇ ਰਕਬੇ ਅਤੇ ਉਤਪਾਦਨ ਵਿੱਚ ਵਾਧਾ ਹੋਇਆ ਹੈ। ਸਰ੍ਹੋਂ ਦਾ ਉਤਪਾਦਨ ਲਗਭਗ 13.17 ਲੱਖ ਟਨ ਹੋਣ ਦਾ ਅਨੁਮਾਨ ਹੈ। ਸੂਰਜਮੁਖੀ ਦੇ ਉਤਪਾਦਨ ਵਿੱਚ 0.70 ਲੱਖ ਟਨ ਦੀ ਉਮੀਦ ਹੈ, ਜਦੋਂ ਕਿ ਛੋਲਿਆਂ ਅਤੇ ਮਸਰ ਦੇ ਉਤਪਾਦਨ ਵਿੱਚ ਵੀ ਸੁਧਾਰ ਹੋਇਆ ਹੈ। ਗਰਮੀਆਂ ਦੀ ਮੂੰਗੀ ਦੀ ਦਾਲ ਦੇ ਉਤਪਾਦਨ ਵਿੱਚ 98 ਟਨ ਦਾ ਵਾਧਾ ਹੋਣ ਦਾ ਅਨੁਮਾਨ ਹੈ।

ਮੁੱਖ ਸਕੱਤਰ ਨੇ ਉੱਚ ਉਤਪਾਦਨ ਅਨੁਮਾਨਾਂ ‘ਤੇ ਤਸੱਲੀ ਪ੍ਰਗਟ ਕਰਦੇ ਹੋਏ  ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਲਾਭਦਾਇਕ ਕੀਮਤ ਮਿਲ ਸਕੇ। ਨਾਲ ਹੀ, ਕਿਸਾਨਾਂ ਵਿੱਚ ਐਮਐਸਪੀ ਅਤੇ ਖਰੀਦ ਪ੍ਰਕਿਰਿਆ ਬਾਰੇ ਵਿਆਪਕ ਜਾਗਰੂਕਤਾ ਯਕੀਨੀ ਬਣਾਈ ਜਾਵੇ। ਮੀਟਿੰਗ ਵਿੱਚ ਚਾਲੂ ਸੀਜ਼ਨ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਵੀ ਸਮੀਖਿਆ ਕੀਤੀ ਗਈ। ਸਰ੍ਹੋਂ ਲਈ ਐਮਐਸਪੀ 6,200 ਰੁਪਏ ਪ੍ਰਤੀ ਕੁਇੰਟਲ, ਛੋਲਿਆਂ ਦੇ ਲਈ 5,875 ਰੁਪਏ, ਮਸੂਰ ਦੇ ਲਈ 7000 ਰੁਪਏ, ਸੂਰਜਮੁਖੀ ਦੇ ਲਈ 7721 ਰੁਪਏ ਅਤੇ ਗਰਮੀਆਂ ਦੀ ਮੂੰਗੀ ਦਾਲ ਦੇ ਲੀ 8768 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version