Home ਹਰਿਆਣਾ 8 ਤੇ 9 ਦਸੰਬਰ ਨੂੰ ਹੜਤਾਲ ‘ਤੇ ਜਾਣਗੇ ਹਰਿਆਣਾ ਦੇ ਡਾਕਟਰ

8 ਤੇ 9 ਦਸੰਬਰ ਨੂੰ ਹੜਤਾਲ ‘ਤੇ ਜਾਣਗੇ ਹਰਿਆਣਾ ਦੇ ਡਾਕਟਰ

0

ਚੰਡੀਗੜ੍ਹ: ਹਰਿਆਣਾ ਦੇ ਮਰੀਜ਼ਾਂ ਲਈ ਬੁਰੀ ਖ਼ਬਰ ਆਈ ਹੈ। ਬੁੱਧਵਾਰ ਨੂੰ, ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਅਤੇ ਸਿਹਤ ਮੰਤਰੀ ਆਰਤੀ ਰਾਓ ਵਿਚਕਾਰ ਗੱਲਬਾਤ ਅਸਫ਼ਲ ਰਹੀ। ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਐਸੋਸੀਏਸ਼ਨ ਨੇ ਪਹਿਲਾਂ ਐਲਾਨ ਕੀਤੇ ਅਨੁਸਾਰ 8 ਅਤੇ 9 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਜੇਕਰ ਸਰਕਾਰ ਹਾਲੇੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਡਾਕਟਰ 10 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣਗੇ।

ਡਾਕਟਰ ਹਰਿਆਣਾ ਸਰਕਾਰ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਿੱਧੇ ਤੌਰ ‘ਤੇ ਭਰਤੀ ਕਰਨ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਮੈਡੀਕਲ ਅਫ਼ਸਰਾਂ ਤੋਂ ਸੀਨੀਅਰ ਮੈਡੀਕਲ ਅਫ਼ਸਰਾਂ ਤੱਕ ਤਰੱਕੀਆਂ ਨਾ ਹੋਣ ਕਾਰਨ, ਡਾਕਟਰ ਬਿਨਾਂ ਤਰੱਕੀਆਂ ਦੇ ਸੇਵਾਮੁਕਤ ਹੋ ਰਹੇ ਹਨ। ਡਾਕਟਰ ਖਾਲੀ ਅਹੁਦਿਆਂ ਲਈ ਭਰਤੀ ਨਾ ਹੋਣ ਅਤੇ ਵਾਅਦਿਆਂ ਦੇ ਬਾਵਜੂਦ ਸੋਧੇ ਹੋਏ ਏ.ਸੀ.ਪੀ. ਅਧੀਨ ਲਾਭਾਂ ਦੀ ਘਾਟ ਕਾਰਨ ਵੀ ਨਾਰਾਜ਼ ਹਨ। ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਵੀ ਮੁਅੱਤਲ ਰਹਿਣਗੀਆਂ। ੌਓ.ਪੀ.ਡੀ. ਬੰਦ ਹੋਣ ਦੇ ਨਾਲ-ਨਾਲ, ਕੋਈ ਸਰਜਰੀ ਜਾਂ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ। ਲੇਬਰ ਰੂਮ ਸੇਵਾਵਾਂ ਵੀ ਮੁਅੱਤਲ ਰਹਿਣਗੀਆਂ। ਇਸ ਤੋਂ ਪਹਿਲਾਂ, ਡਾਕਟਰਾਂ ਨੇ 27 ਨਵੰਬਰ ਨੂੰ ਰਾਜ ਭਰ ਵਿੱਚ ਦੋ ਘੰਟੇ ਦੀ ਕਲਮ ਬੰਦ ਹੜਤਾਲ ਕੀਤੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version