Home ਮਨੋਰੰਜਨ ਹੈਰੀ ਪੋਟਰ ਟੀ.ਵੀ. ਸੀਰੀਜ਼ ਦਾ ਟ੍ਰੇਲਰ ਹੋਇਆ ਰਿਲੀਜ਼

ਹੈਰੀ ਪੋਟਰ ਟੀ.ਵੀ. ਸੀਰੀਜ਼ ਦਾ ਟ੍ਰੇਲਰ ਹੋਇਆ ਰਿਲੀਜ਼

0

ਨਵੀਂ ਦਿੱਲੀ: ਹੈਰੀ ਪੋਟਰ ਦੀ ਜਾਦੂਈ ਦੁਨੀਆ ਇੱਕ ਵਾਰ ਫਿਰ ਨਵੇਂ ਅੰਦਾਜ਼ ਵਿੱਚ ਪਰਤਣ ਜਾ ਰਹੀ ਹੈ ਅਤੇ ਇਸ ਵਾਰ ਜ਼ਿੰਮੇਵਾਰੀ HBO ਨੇ ਚੁੱਕੀ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ‘Harry Potter and the Philosopher’s Stone’ ਦੇ ਟ੍ਰੇਲਰ ਨੇ ਫੈਨਜ਼ ਦੇ ਵਿੱਚ ਜ਼ਬਰਦਸਤ ਹਲਚਲ ਮਚਾ ਦਿੱਤੀ ਹੈ। ਟ੍ਰੇਲਰ ਵਿੱਚ ਨਵੀਂ ਸਟਾਰਕਾਸਟ, ਬਦਲੇ ਹੋਏ ਕਿਰਦਾਰ ਅਤੇ ਪਹਿਲਾਂ ਤੋਂ ਜ਼ਿਆਦਾ ਡਿਟੇਲ ਵਿੱਚ ਦਿਖਾਈ ਗਈ ਕਹਾਣੀ ਨੇ ਲੋਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਸੀਰੀਜ਼ 2026 ਦੇ ਕ੍ਰਿਸਮਸ ਵਾਲੇ ਦਿਨ ਰਿਲੀਜ਼ ਹੋਣ ਵਾਲੀ ਹੈ, ਜਿਸ ਨਾਲ ਪ੍ਰਸ਼ੰਸਕਾਂ ਨੂੰ ਇੱਕ ਹੋਰ ਜਾਦੂਈ ਯਾਤਰਾ ਸ਼ੁਰੂ ਕਰਨ ਦਾ ਮੌਕਾ ਮਿਲੇਗਾ।

ਨਵੇਂ ਚਿਹਰੇ, ਉਹੀ ਕਿਰਦਾਰ

ਇਸ ਵਾਰ ਹੈਰੀ ਪੋਟਰ ਦੀ ਭੂਮਿਕਾ ਡੋਮਿਨਿਕ ਮੈਕਲਾਫਲਿਨ ਨਿਭਾ ਰਹੇ ਹਨ, ਜਦੋਂ ਕਿ ਅਰਾਬੇਲਾ ਸਟੌਨਟਨ ਹਰਮਾਇਓਨ ਅਤੇ ਅਲਿਸਟੇਅਰ ਸਟੌਟ ਰੌਨ ਦੀ ਭੂਮਿਕਾ ਦੁਬਾਰਾ ਨਿਭਾਏਗੀ। ਟ੍ਰੇਲਰ ਵਿੱਚ ਪਹਿਲੀ ਵਾਰ ਇਸ ਨਵੀਂ ਤਿੱਕੜੀ ਨੂੰ ਇਕੱਠੇ ਦੇਖਿਆ ਗਿਆ ਹੈ, ਜਿਸ ਨਾਲ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਕਹਾਣੀ ਦੀ ਸ਼ੁਰੂਆਤ ਹੈਰੀ ਦੇ ਡਰਸਲੇ ਪਰਿਵਾਰ ਤੋਂ ਲੈ ਕੇ ਹੌਗਵਾਰਟਸ ਪਹੁੰਚਣ ਤੱਕ ਦੇ ਸਫਰ ਨੂੰ ਦਿਖਾਉਂਦੀ ਹੈ।

ਟੀਜ਼ਰ ਵਿੱਚ ਕੀ ਹੈ ਖਾਸ?

ਟੀਜ਼ਰ ਵਿੱਚ ਕਈ ਯਾਦਗਾਰ ਸੀਨਾਂ ਦੀ ਝਲਕ ਵੇਖਣ ਨੂੰ ਮਿਲਦੀ ਹੈ ਜਿਵੇਂ ਹੈਰੀ ਨੂੰ ਹੌਗਵਰਟਸ ਦਾ ਲੈਟਰ ਮਿਲਣਾ, ਹੈਗਰਿਡ ਨਾਲ ਮੁਲਾਕਾਤ ਅਤੇ ਪਹਿਲੀ ਵਾਰ ਸਕੂਲ ਪਹੁੰਚਣਾ। ਨਾਲ ਹੀ ਪਲੇਟਫਾਰਮ 9¾, ਗ੍ਰੇਟ ਹਾਲ ਅਤੇ ਗ੍ਰਿਫਿਨਡੋਰ ਕਾਮਨ ਰੂਮ ਵਰਗੇ ਮਸ਼ਹੂਰ ਟਿਕਾਣਿਆਂ ਨੂੰ ਵੀ ਫਿਰ ਤੋਂ ਦਿਖਾਇਆ ਗਿਆ ਹੈ। ਇਹ ਸਭ ਕੁਝ ਪੁਰਾਣੇ ਪ੍ਰਸ਼ੰਸਕਾਂ ਲਈ ਨੋਸਟਾਲਜੀਆ ਅਤੇ ਨਵੇਂ ਦਰਸ਼ਕਾਂ ਦੇ ਲਈ ਇੱਕ ਨਵੀਂ ਦੁਨਿਆਂ ਦਾ ਹੌਗਵਾਰਟਸ ਲੈ ਕੇ ਆਉਂਦਾ ਹੈ।

ਮਜ਼ਬੂਤ ​​ਕਾਸਟ ਅਤੇ ਬਹਿਸ

ਸੀਰੀਜ਼ ਵਿੱਚ ਪਾਪਾ ਐਸੀਡੂ ਸਨੈਪ ਦੇ ਰੂਪ ਵਿੱਚ, ਜੌਨ ਲਿਥਗੋ ਡੰਬਲਡੋਰ ਦੇ ਰੂਪ ਵਿੱਚ, ਅਤੇ ਜੈਨੇਟ ਮੈਕਟੀਰ ਮੈਕਗੋਨਾਗਲ ਦੇ ਰੋਲ ਵਿੱਚ ਨਜ਼ਰ ਆਉਣਗੇ। ਨਿੱਕ ਫ੍ਰੌਸਟ ਹੈਗ੍ਰਿਡ ਬਣੇ ਹਨ। ਹਾਲਾਂਕਿ, ਖਾਸ ਤੌਰ ‘ਤੇ ਸਨੈਪ ਦੇ ਕਿਰਦਾਰ ਨੇ ਪ੍ਰਸ਼ੰਸਕਾਂ ਵਿੱਚ ਬਹਿਸ ਛੇੜ ਦਿੱਤੀ ਹੈ। ਕੁਝ ਇਸਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਹਨ, ਜਦੋਂ ਕਿ ਕੁਝ ਪੁਰਾਣੇ ਕਿਰਦਾਰਾਂ ਨੂੰ ਯਾਦ ਕਰ ਰਹੇ ਹਨ।

ਲੰਬੀ ਕਹਾਣੀ, ਹੋਰ ਵੇਰਵੇ

ਇਹ ਲੜੀ ਜੇ.ਕੇ. ਰੋਲਿੰਗ ਦੀਆਂ ਕਿਤਾਬਾਂ ‘ਤੇ ਅਧਾਰਤ ਹੈ ਅਤੇ ਇਸਨੂੰ ਇੱਕ ਲੰਬੇ-ਫਾਰਮ ਫਾਰਮੈਟ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਹਰ ਸੀਜ਼ਨ ਇੱਕ ਕਿਤਾਬ ਨੂੰ ਵਧੇਰੇ ਵਿਸਥਾਰ ਨਾਲ ਦਿਖਾਏਗਾ, ਜਿਸ ਨਾਲ ਕਹਾਣੀ ਅਤੇ ਪਾਤਰਾਂ ਦੀ ਡੂੰਘੀ ਸਮਝ ਦਾ ਮੌਕਾ ਮਿਲੇਗਾ। ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ ਪ੍ਰੋਜੈਕਟ ਹੈਰੀ ਪੋਟਰ ਫਰੈਂਚਾਇਜ਼ੀ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version