HomePunjabਗੁਰਦਾਸਪੁਰ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ 1 ਮੁਲਜ਼ਮ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ 1 ਮੁਲਜ਼ਮ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ : ਗੁਰਦਾਸਪੁਰ ਸਦਰ ਪੁਲਿਸ (Gurdaspur Sadar Police) ਨੇ ਕਾਰ ‘ਚ ਸਵਾਰ 3 ਦੋਸ਼ੀਆਂ ‘ਚੋਂ ਇਕ ਨੂੰ ਪਿਸਤੌਲ, ਮੈਗਜ਼ੀਨ ਅਤੇ 12 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਕਾਰ ‘ਚ ਸਵਾਰ 2 ਦੋਸ਼ੀ ਭੱਜਣ ‘ਚ ਸਫਲ ਹੋ ਗਏ। ਇਸ ਸਬੰਧੀ ਥਾਣਾ ਸਦਰ ਗੁਰਦਾਸਪੁਰ ‘ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ‘ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸੇ ਦੌਰਾਨ ਬਟਾਲਾ ਵੱਲੋਂ ਇੱਕ ਕਾਰ ਆਈ-20 ਆਉਂਦੀ ਦਿਖਾਈ ਦਿੱਤੀ, ਜਿਸ ਦੀ ਨੰਬਰ ਪਲੇਟ ‘ਤੇ ਅਜੀਬ ਨੰਬਰ (ਐਮ.ਐਲ.ਬੀ.ਐਚ. 512 ਐਲ.ਪੀ.ਐਮ 232408) ਲਿਖਿਆ ਹੋਇਆ ਸੀ। ਜਦੋਂ ਸ਼ੱਕ ਦੇ ਆਧਾਰ ‘ਤੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਪਰ ਇਸ ਦੇ ਬਾਵਜੂਦ ਕਾਰ ਚਾਲਕ ਅਤੇ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਮੁਲਜ਼ਮ ਭੱਜਣ ‘ਚ ਕਾਮਯਾਬ ਹੋ ਗਏ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਸੀਟ ’ਤੇ ਬੈਠੇ ਮੁਲਜ਼ਮ ਦੀ ਪਛਾਣ ਕਰਨਬੀਰ ਲਾਲ ਪੁੱਤਰ ਅਜੀਤ ਲਾਲ ਵਾਸੀ ਪਿੰਡ ਮੱਲੂ-ਦਵਾਰਾ ਵਜੋਂ ਹੋਈ ਹੈ। ਉਸ ਦੀ ਤਲਾਸ਼ੀ ਲੈਣ ‘ਤੇ ਉਸ ਕੋਲੋਂ ਇਕ 32 ਬੋਰ ਦਾ ਪਿਸਤੌਲ, ਇਕ ਮੈਗਜ਼ੀਨ ਅਤੇ 12 ਜਿੰਦਾ ਕਾਰਤੂਸ ਬਰਾਮਦ ਹੋਏ। ਬਰਾਮਦ ਪਿਸਤੌਲ ਦੇ ਸਬੰਧ ਵਿੱਚ ਮੁਲਜ਼ਮ ਕੋਈ ਲਾਇਸੈਂਸ ਆਦਿ ਨਹੀਂ ਦਿਖਾ ਸਕੇ। ਪੁੱਛਗਿੱਛ ‘ਤੇ ਦੋਸ਼ੀ ਕਰਨਬੀਰ ਨੇ ਦੱਸਿਆ ਕਿ ਭੱਜਣ ‘ਚ ਕਾਮਯਾਬ ਰਹੇ ਸਚਿਨ ਪੁੱਤਰ ਦਿਲਬਾਗ ਅਤੇ ਅਬੀ ਪੁੱਤਰ ਰਾਕੇਸ਼ ਕੁਮਾਰ ਵਾਸੀ ਬਹਿਰਾਮਪੁਰ ਹਨ ਅਤੇ ਦੋਵੇਂ ਉਸ ਦੀ ਮਾਸੀ ਦੇ ਲੜਕੇ ਹਨ। ਬਰਾਮਦ ਪਿਸਤੌਲ ਬਾਰੇ ਮੁਲਜ਼ਮ ਨੇ ਦੱਸਿਆ ਕਿ ਇਹ ਪਿਸਤੌਲ ਉਸ ਨੂੰ ਅਬੀ ਨੇ ਦਿੱਤਾ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਰਨਬੀਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਰਨਬੀਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੁਝ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments