Home ਪੰਜਾਬ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦਾ ਪੱਧਰ ਵਧਦੇ ਦੇਖ, ਜਾਰੀ ਕੀਤਾ ਟੋਲ-ਫ੍ਰੀ...

ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦਾ ਪੱਧਰ ਵਧਦੇ ਦੇਖ, ਜਾਰੀ ਕੀਤਾ ਟੋਲ-ਫ੍ਰੀ ਨੰਬਰ

0

ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਅਗਲੇ 2 ਦਿਨਾਂ ਲਈ ਦਰਿਆ ਦੇ ਨੇੜੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦੱਸਿਆ ਹੈ ਕਿ ਅੱਜ ਰਾਵੀ ਅਤੇ ਉੱਝ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਲਗਭਗ 1,50,000 ਕਿਊਸਿਕ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਜੰਮੂ (ਕਠੂਆ) ਖੇਤਰ ਵਿੱਚ ਜ਼ਿਆਦਾਤਰ ਨਾਲੇ ਅਤੇ ਨਦੀਆਂ ਪੂਰੀ ਸਮਰੱਥਾ ਨਾਲ ਵਹਿ ਰਹੀਆਂ ਹਨ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵਧਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਇਹ ਚੇਤਾਵਨੀ ਅਗਲੇ 2 ਦਿਨਾਂ ਲਈ ਯਾਨੀ 20 ਅਗਸਤ ਤੱਕ ਜਾਰੀ ਕੀਤੀ ਹੈ।

ਪ੍ਰਸ਼ਾਸਨ ਨੇ ਚੇਤਾਵਨੀ ਜਾਰੀ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਲਈ ਦਰਿਆਵਾਂ ਦੇ ਕਿਨਾਰੇ ਤੋਂ ਘੱਟੋ-ਘੱਟ 200 ਮੀਟਰ ਦੀ ਦੂਰੀ ਬਣਾਈ ਰੱਖਣ। ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਇਸ ਲਈ ਲੋਕ ਦਰਿਆਵਾਂ ਦੇ ਕੋਲ ਨਾ ਜਾਣ। ਇਸ ਲਈ ਪ੍ਰਸ਼ਾਸਨ ਨੇ ਇੱਕ ਟੋਲ-ਫ੍ਰੀ ਨੰਬਰ 1800-180-1852, 01874-266376 ਜਾਰੀ ਕੀਤਾ ਹੈ। ਜੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਆਵੇ ਤਾਂ ਇਨ੍ਹਾਂ ਟੋਲ-ਫ੍ਰੀ ਨੰਬਰਾਂ ‘ਤੇ ਸੰਪਰਕ ਕਰੋ।

NO COMMENTS

LEAVE A REPLY

Please enter your comment!
Please enter your name here

Exit mobile version