Home ਦੇਸ਼ ਗੁਜਰਾਤ ਹਾਈ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਆਸਾਰਾਮ ਨੂੰ ਦਿੱਤੀ ਵੱਡੀ...

ਗੁਜਰਾਤ ਹਾਈ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਆਸਾਰਾਮ ਨੂੰ ਦਿੱਤੀ ਵੱਡੀ ਰਾਹਤ

0

ਗੁਜਰਾਤ : ਗੁਜਰਾਤ ਹਾਈ ਕੋਰਟ ਨੇ ਅੱਜ 2013 ਦੇ ਬਲਾਤਕਾਰ ਮਾਮਲੇ ਵਿੱਚ ਆਸਾਰਾਮ ਨੂੰ ਵੱਡੀ ਰਾਹਤ ਦਿੱਤੀ ਹੈ। ਆਸਾਰਾਮ ਦੀ ਅਸਥਾਈ ਜ਼ਮਾਨਤ 7 ਜੁਲਾਈ ਤਕ ਵਧਾ ਦਿੱਤੀ ਹੈ। ਜਸਟਿਸ ਇਲੇਸ਼ ਵੋਰਾ ਅਤੇ ਜਸਟਿਸ ਸੰਦੀਪ ਭੱਟ ਦੀ ਡਿਵੀਜ਼ਨ ਬੈਂਚ ਨੇ ਪਟੀਸ਼ਨ ਦੀ ਸੁਣਵਾਈ ਦੌਰਾਨ ਆਸਾਰਾਮ ਦੀ 28 ਮਾਰਚ ਨੂੰ ਦਿੱਤੀ ਗਈ ਅਸਥਾਈ ਜ਼ਮਾਨਤ ਨੂੰ ਤਿੰਨ ਮਹੀਨਿਆਂ ਲਈ ਵਧਾ ਦਿਤਾ। ਆਸਾਰਾਮ ਮੈਡੀਕਲ ਆਧਾਰ ਉਤੇ ਜ਼ਮਾਨਤ ਉਤੇ ਹੈ।

ਇਹ ਵਾਧਾ ਇਸ ਲਈ ਦਿੱਤਾ ਗਿਆ ਸੀ ਤਾਂ ਜੋ ਉਸ ਦਾ ਵਕੀਲ ਅਪਣੀ ਪਟੀਸ਼ਨ ਵਿਚ ਲੋੜੀਂਦੇ ਦਸਤਾਵੇਜ਼ ਪੇਸ਼ ਕਰ ਸਕੇ ਅਤੇ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਹਾਈ ਕੋਰਟ ਵਲੋਂ ਇਸ ਸਾਲ 28 ਮਾਰਚ ਨੂੰ ਦਿੱਤੀ ਗਈ ਅਸਥਾਈ ਜ਼ਮਾਨਤ 30 ਜੂਨ ਨੂੰ ਖਤਮ ਹੋਣ ਵਾਲੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version