Home ਪੰਜਾਬ ਸਰਕਾਰੀ ਮੈਡੀਕਲ ਕਾਲਜ ਦੀ ਪਹਿਲ; ਪਟਿਆਲਾ ‘ਚ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਇਆ

ਸਰਕਾਰੀ ਮੈਡੀਕਲ ਕਾਲਜ ਦੀ ਪਹਿਲ; ਪਟਿਆਲਾ ‘ਚ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਇਆ

0

ਪਟਿਆਲਾ: ਸਿਹਤ ਸੁਰੱਖਿਆ ਅਤੇ ਇਨਫੈਕਸ਼ਨ ਰੋਕਥਾਮ ਦੇ ਮੱਦੇਨਜ਼ਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਅੱਜ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਇਆ ਗਿਆ। ਇਸ ਮੌਕੇ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹੱਥਾਂ ਦੀ ਸਹੀ ਸਫ਼ਾਈ ਬਾਰੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।

ਇਹ ਪ੍ਰੋਗਰਾਮ ਡਾਇਰੈਕਟਰ ਪ੍ਰਿੰਸੀਪਲ ਡਾ. ਰਮਿੰਦਰ ਪਾਲ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁੱਖੀ ਡਾ. ਰੁਪਿੰਦਰ ਬਖਸ਼ੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਹੱਥਾਂ ਦੀ ਸਫ਼ਾਈ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ।

ਇਸ ਦੌਰਾਨ 100 ਤੋਂ ਵੱਧ ਡਾਕਟਰਾਂ ਨੇ ਹੱਥ ਸਾਫ਼ ਰੱਖਣ ਲਈ ਸਹੁੰ ਚੁੱਕੀ ਅਤੇ ਇਹ ਸੰਕਲਪ ਕੀਤਾ ਕਿ ਉਹ ਆਪਣੇ ਰੋਜ਼ਾਨਾ ਮੈਡੀਕਲ ਕਾਰਜਾਂ ਦੌਰਾਨ ਸਫ਼ਾਈ ਦੇ ਮਿਆਰਾਂ ਦੀ ਪੂਰੀ ਪਾਲਣਾ ਕਰਨਗੇ। ਪ੍ਰੋਗਰਾਮ ਦੀ ਸ਼ੁਰੂਆਤ ਡਾਇਰੈਕਟਰ ਪ੍ਰਿੰਸੀਪਲ ਡਾ. ਰਮਿੰਦਰ ਪਾਲ ਸਿਬੀਆ ਅਤੇ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਅਕਾਸ਼ਦੀਪ ਅਗਰਵਾਲ ਵੱਲੋਂ ਸਹੁੰ ਚੁੱਕਣ ਨਾਲ ਹੋਈ।

ਰਜਿੰਦਰਾ ਹਸਪਤਾਲ ਦੀ ਇਨਫੈਕਸ਼ਨ ਕੰਟਰੋਲ ਟੀਮ ਨੇ ਇਸ ਮੌਕੇ ਮਹੱਤਵਪੂਰਨ ਭੂਮਿਕਾ ਨਿਭਾਈ। ਸਟਾਫ ਨਰਸਾਂ ਵੱਲੋਂ ਓ.ਪੀ.ਡੀ. ਵਿੱਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹੱਥਾਂ ਦੀ ਸਹੀ ਤਰ੍ਹਾਂ ਧੋਣ ਦੀ ਵਿਧੀ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਧਾਰਣ ਹੱਥ ਧੋਣ ਦੀ ਆਦਤ ਨਾਲ ਕਈ ਸੰਕਰਮਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਇਸ ਜਾਗਰੂਕਤਾ ਮੁਹਿੰਮ ਵਿੱਚ ਵਿਭਾਗ ਦੇ ਫੈਕਲਟੀ ਮੈਂਬਰਾਂ ਜਿਵੇਂ ਕਿ ਡਾ. ਰੇਨੂੰ ਬਾਂਸਲ, ਡਾ. ਮਨਦੀਪ ਕੌਰ, ਡਾ. ਸ਼ਿਵਾਨੀ ਸ਼ਰਮਾ, ਡਾ. ਸੁਨੀਲ ਭਾਰਦਵਾਜ਼ ਅਤੇ ਡਾ. ਸਰਜੀਵਨ ਕੌਰ ਸਮੇਤ ਸੀਨੀਅਰ ਅਤੇ ਜੂਨੀਅਰ ਰੈਜੀਡੈਂਟਸ ਨੇ ਵੀ ਭਾਗ ਲਿਆ। ਸਾਰੇ ਸਟਾਫ ਨੇ ਪੂਰੇ ਉਤਸ਼ਾਹ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।

NO COMMENTS

LEAVE A REPLY

Please enter your comment!
Please enter your name here

Exit mobile version