Home ਪੰਜਾਬ ਸੁਲਤਾਨਪੁਰ ਲੋਧੀ ‘ਚ ਤਿੰਨ ਦਿਨ ਸੁਨਿਆਰਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਸੁਲਤਾਨਪੁਰ ਲੋਧੀ ‘ਚ ਤਿੰਨ ਦਿਨ ਸੁਨਿਆਰਿਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

0

ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਸੁਨਿਆਰਾ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਹਰਜਿੰਦਰ ਸਿੰਘ ਕੰਡਾ ਦੀ ਪ੍ਰਧਾਨਗੀ ਹੇਠ ਬੁਲਾਈ ਗਈ। ਗੱਲਬਾਤ ਦੌਰਾਨ ਪ੍ਰਧਾਨ ਹਰਜਿੰਦਰ ਸਿੰਘ ਕੰਡਾ ਨੇ ਕਿਹਾ ਕਿ ਕੜਾਕੇ ਦੀ ਗਰਮੀ ਕਾਰਨ ਗਾਹਕ ਮੰਡੀ ਵਿੱਚ ਨਹੀਂ ਆ ਰਹੇ। ਇਸ ਲਈ ਸਮੂਹ ਮੈਂਬਰਾਂ ਦੇ ਸੁਝਾਵਾਂ ਦੇ ਆਧਾਰ ‘ਤੇ 26 ਜੂਨ ਤੋਂ 28 ਜੂਨ ਤੱਕ 3 ਦਿਨਾਂ ਲਈ ਸਾਰੀਆਂ ਸੁਨਿਆਰਿਆਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ। ਹਾਜ਼ਰ ਸਾਰੇ ਮੈਂਬਰਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ।

ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਕੰਡਾ, ਅਸ਼ਵਨੀ ਕੁਮਾਰ ਪੁਰੀ, ਜੁਗਲ ਕਿਸ਼ੋਰ ਕੋਹਲੀ, ਅਰੁਣ ਕਾਂਡਾ, ਹਨੀ ਪੁਰੀ, ਰਾਜੇਸ਼ ਪੁਰੀ, ਮਨੀਸ਼ ਕੋਹਲੀ, ਵਿਨੋਦ ਸਹਿਗਲ, ਕਰਨ ਸਹਿਗਲ, ਤਜਿੰਦਰ ਪੁਰੀ, ਸੰਨੀ ਪੁਰੀ, ਕੁਲਵਿੰਦਰ ਕੰਡਾ, ਗੁਰਪ੍ਰੀਤ ਕੰਡਾ, ਗੁਰਪਿੰਦਰ ਕੰਡਾ, ਪੰਨਾ ਕੁਮਾਰ ਨਿੰਧਾ, ਪੰਨਾ ਕੁਮਾਰ ਕਾਂਡਾ, ਮਨਮੋਹਨ ਸਿੰਘ ਰਿੰਕੂ, ਸੋਨੂੰ, ਰੋਹਿਤ, ਅਮਨਦੀਪ ਕੋਹਲੀ, ਜੈਦੀਪ ਕੋਹਲੀ ਆਦਿ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version