ਪੰਜਾਬ : ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਵਧੀਆ ਸਮਾਂ ਹੋ ਸਕਦਾ ਹੈ। ਪੰਜਾਬ ਸਮੇਤ ਦੇਸ਼ ਭਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ ਹੈ। ਅੱਜ, ਮੰਗਲਵਾਰ, 12 ਅਗਸਤ ਨੂੰ, ਜਲੰਧਰ ਸਰਾਫਾ ਐਸੋਸੀਏਸ਼ਨ ਦੇ ਤਾਜ਼ਾ ਰੇਟ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 1,02,500 ਦਰਜ ਕੀਤੀ ਗਈ, ਜਦੋਂ ਕਿ ਪਹਿਲਾਂ ਇਹ ਬੀਤੇ ਦਿਨ 103,100 ਸੀ। ਇਸ ਦੇ ਨਾਲ ਹੀ, 22 ਕੈਰੇਟ ਸੋਨਾ ਅੱਜ 95,330 ਸੀ, ਜਦੋਂ ਕਿ ਪਹਿਲਾਂ ਇਹ 95,880 ਸੀ।
ਚਾਂਦੀ ਦੀ ਗੱਲ ਕਰੀਏ ਤਾਂ, 23 ਕਿਲੋ ਚਾਂਦੀ ਅੱਜ 99,940 ਦਰਜ ਕੀਤੀ ਗਈ, ਜਦੋਂ ਕਿ ਪਹਿਲਾਂ ਇਹ 100,520 ਸੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਕੀ ਹੋਣਗੇ। 22 ਕੈਰੇਟ ਸੋਨਾ ₹ 95,330 ਅਤੇ ਪੁਰਾਣਾ 22 ਕੈਰੇਟ ₹ 92,250 ਸੀ। 23 ਕੈਰੇਟ ਦੀ ਕੀਮਤ ₹99,940 ਹੈ ਜਦੋਂ ਕਿ ਪੁਰਾਣੀ 23 ਕੈਰੇਟ ਦੀ ਕੀਮਤ ₹96,350 ਹੈ। ਚਾਂਦੀ ਦੀ ਕੀਮਤ ₹1,15,000 ਪ੍ਰਤੀ ਕਿਲੋ ਦਰਜ ਕੀਤੀ ਗਈ ਹੈ।
ਮਿਸਡ ਕਾਲ ਦੇ ਕੇ ਕਰੋ ਚੈੱਕ
ਤੁਸੀਂ ਮਿਸਡ ਕਾਲ ਰਾਹੀਂ ਸੋਨੇ ਅਤੇ ਚਾਂਦੀ ਦੀ ਕੀਮਤ ਵੀ ਚੈੱਕ ਕਰ ਸਕਦੇ ਹੋ। 22 ਕੈਰੇਟ ਅਤੇ 18 ਕੈਰੇਟ ਸੋਨੇ ਦੀ ਕੀਮਤ ਜਾਣਨ ਲਈ, ਤੁਸੀਂ 8955664433 ‘ਤੇ ਮਿਸਡ ਕਾਲ ਦੇ ਸਕਦੇ ਹੋ।
