Home Business ਸੋਨੇ-ਚਾਂਦੀ ਦੇ ਭਾਅ ਨੇ ਮਾਰੀ ਵੱਡੀ ਛਾਲ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣੋ...

ਸੋਨੇ-ਚਾਂਦੀ ਦੇ ਭਾਅ ਨੇ ਮਾਰੀ ਵੱਡੀ ਛਾਲ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣੋ ਨਵੇਂ ਰੇਟ

0

ਨਵੀਂ ਦਿੱਲੀ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਨੂੰ ਵਾਅਦਾ ਬਾਜ਼ਾਰ ਵਿੱਚ ਸੋਨਾ 3,979 ਰੁਪਏ ਅਤੇ ਚਾਂਦੀ 8,961 ਰੁਪਏ ਮਹਿੰਗੀ ਹੋ ਗਈ। ਇਸ ਤੇਜ਼ੀ ਕਾਰਨ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਜੇਬ ‘ਤੇ ਬੋਝ ਵਧ ਸਕਦਾ ਹੈ।

ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ 4 ਦਸੰਬਰ ਦੀ ਐਕਸਪਾਇਰੀ ਵਾਲੇ ਸੋਨੇ ਦਾ ਭਾਅ 3,979 ਰੁਪਏ ਵਧ ਕੇ 1,26,251 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨਾ 1,22,272 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਇਸੇ ਤਰ੍ਹਾਂ 4 ਦਸੰਬਰ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ। ਚਾਂਦੀ 8,961 ਰੁਪਏ ਚੜ੍ਹ ਕੇ 1,54,804 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ, ਜਦਕਿ ਇਸ ਦਾ ਪਿਛਲਾ ਬੰਦ ਭਾਅ 1,45,843 ਰੁਪਏ ਸੀ।

ਦਿੱਲੀ ‘ਚ ਸੋਨੇ ਦਾ ਭਾਅ 1.28 ਲੱਖ ਰੁਪਏ ਤੋਂ ਪਾਰ

28 ਨਵੰਬਰ ਦੀ ਸਵੇਰ ਨੂੰ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,28,560 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਉੱਥੇ ਹੀ ਸ਼ੁੱਕਰਵਾਰ ਰਾਤ ਨੂੰ ਸੋਨਾ 2,232 ਰੁਪਏ ਦੀ ਤੇਜ਼ੀ ਨਾਲ 1,24,203 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਚਾਂਦੀ ਦੀ ਕੀਮਤ ਵੀ ਵਧ ਕੇ 1,51,751 ਰੁਪਏ ਤੱਕ ਪਹੁੰਚ ਗਈ ਸੀ।

ਕੌਮਾਂਤਰੀ ਬਾਜ਼ਾਰ ‘ਚ ਵੀ ਕੀਮਤਾਂ ਨੂੰ ਮਿਲਿਆ ਸਹਾਰਾ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਪਿੱਛੇ ਕੌਮਾਂਤਰੀ ਬਾਜ਼ਾਰ ਦੇ ਸੰਕੇਤਾਂ ਅਤੇ ਭਾਰਤੀ ਰੁਪਏ ਵਿੱਚ ਆਈ ਗਿਰਾਵਟ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ।

ਸ਼ੁੱਕਰਵਾਰ ਸਵੇਰੇ ਕਾਮੈਕਸ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਧ ਕੇ ਲਗਭਗ 3,712 ਡਾਲਰ ਤੱਕ ਪਹੁੰਚ ਗਈ, ਜਦਕਿ ਚਾਂਦੀ ਦਾ ਭਾਅ ਵੀ 44.86 ਡਾਲਰ ਤੱਕ ਚੜ੍ਹ ਗਿਆ। ਇਸ ਤੋਂ ਪਹਿਲਾਂ 25 ਨਵੰਬਰ ਨੂੰ ਸੋਨਾ 3,426 ਡਾਲਰ ਅਤੇ ਚਾਂਦੀ 38 ਡਾਲਰ ਤੱਕ ਡਿੱਗ ਗਈ ਸੀ।

ਮਾਹਿਰਾਂ ਨੇ ਦੱਸੀ ਤੇਜ਼ੀ ਦੀ ਵਜ੍ਹਾ

ਮਾਹਿਰਾਂ ਮੁਤਾਬਕ ਹਾਲੀਆ ਭਾਰੀ ਗਿਰਾਵਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਇਆ ਇਹ ਵਾਧਾ ਤਕਨੀਕੀ ਰਿਕਵਰੀ ਦਾ ਹਿੱਸਾ ਹੋ ਸਕਦਾ ਹੈ। ਹਾਲਾਂਕਿ, ਅਮਰੀਕੀ ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version