HomePunjabਚਾਰ ਬੱਚਿਆਂ ਸਮੇਤ ਆਸ਼ਕ ਦੇ ਵਿਆਹ 'ਚ ਹੰਗਾਮਾ ਕਰਨ ਪਹੁੰਚੀ ਪ੍ਰੇਮਿਕਾ

ਚਾਰ ਬੱਚਿਆਂ ਸਮੇਤ ਆਸ਼ਕ ਦੇ ਵਿਆਹ ‘ਚ ਹੰਗਾਮਾ ਕਰਨ ਪਹੁੰਚੀ ਪ੍ਰੇਮਿਕਾ

ਗੁਰਦਾਸਪੁਰ: ਬਟਾਲਾ (Batala) ਦੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ (Gurdwara Sri Acchal Sahib) ਵਿਖੇ ਚੱਲ ਰਹੇ ਵਿਆਹ ਸਮਾਗਮ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪ੍ਰੇਮਿਕਾ ਨੇ ਚੱਲ ਰਹੇ ਵਿਆਹ ਵਿੱਚ ਪਹੁੰਚ ਕੇ ਹੰਗਾਮਾ ਕਰ ਦਿੱਤਾ। ਇਸ ਮਾਮਲੇ ‘ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਥਿਤ ਪ੍ਰੇਮਿਕਾ ਨਾ ਸਿਰਫ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਸਗੋਂ ਉਹ 4 ਬੱਚਿਆਂ ਦੀ ਮਾਂ ਵੀ ਹੈ।

ਦਰਅਸਲ ਗੁਰਦੁਆਰਾ ਅਚਲ ਸਾਹਿਬ ਵਿਖੇ ਅਵਤਾਰ ਸਿੰਘ ਨਿਵਾਸੀ ਮਰੜ ਦਾ ਵਿਆਹ ਹੋ ਰਿਹਾ ਸੀ, ਇਸ ਦੌਰਾਨ ਆਪਣੇ ਆਪ ਨੂੰ ਅਵਤਾਰ ਸਿੰਘ ਦੀ ਪ੍ਰੇਮਿਕਾ ਕਹਿਣ ਵਾਲੀ ਬਲਜਿੰਦਰ ਕੌਰ ਪਹੁੰਚਦੀ ਹੈ ਅਤੇ ਹੰਗਾਮਾ ਕਰ ਦਿੰਦੀ ਹੈ। ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਪਹੁੰਚੀ ਪ੍ਰੇਮਿਕਾ ਵਲੋਂ ਰੱਜ ਕੇ ਹੰਗਾਮਾ ਕੀਤਾ ਜਾਂਦਾ ਹੈ। ਦੋਵਾਂ ਧਿਰਾਂ ਵਲੋਂ ਇਕ ਦੂਜੇ ’ਤੇ ਦੋਸ਼ਾਂ ਦੀ ਝੜੀ ਲਗਾ ਦਿੰਦੀਆਂ ਹਨ। ਮੌਕੇ ’ਤੇ ਪੁਲਿਸ ਪੁਹੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਉਂਦੀ ਹੈ ਅਤੇ ਲਾੜੇ ਨੂੰ ਆਪਣੇ ਨਾਲ ਥਾਣੇ ਲੈ ਜਾਂਦੀ ਹੈ। ਇਸ ਮੌਕੇ ਜਿਸ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ ਉਸ ਦੇ ਸਾਰੇ ਗਹਿਣੇ ਅਤੇ ਖਰਚਾ ਉਨ੍ਹਾਂ ਨੂੰ ਦੇ ਦਿੱਤਾ ਗਿਆ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments