Home ਯੂਪੀ ਖ਼ਬਰਾਂ ਅਮਰੋਹਾ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ 9 ‘ਤੇ ਵੈਗਨਆਰ ਕਾਰ ਤੇ ਟਰੱਕ ਦੀ...

ਅਮਰੋਹਾ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ 9 ‘ਤੇ ਵੈਗਨਆਰ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, 4 ਨੌਜਵਾਨਾਂ ਦੀ ਮੌਤ

0

ਅਮਰੋਹਾ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਹਾਈਵੇਅ 9 (NH-9) ‘ਤੇ ਅੱਜ ਸਵੇਰੇ ਇੱਕ ਵੈਗਨਆਰ ਕਾਰ ਅਤੇ ਟਰੱਕ ਦੇ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਤਿੰਨ ਪੱਛਮੀ ਬੰਗਾਲ ਦੇ ਵਸਨੀਕ ਸਨ ਅਤੇ ਵਾਰਾਣਸੀ ਦੇ ਇੱਕ ਮਦਰੱਸੇ ਵਿੱਚ ਪੜ੍ਹ ਰਹੇ ਸਨ।

ਇਹ ਹਾਦਸਾ ਗਜਰੌਲਾ ਥਾਣਾ ਖੇਤਰ ਦੇ ਖਿਆਲੀਪੁਰ ਢਾਲ ਸਥਿਤ ਨਯਾਰਾ ਪੈਟਰੋਲ ਪੰਪ ਨੇੜੇ ਸਵੇਰੇ 4 ਵਜੇ ਵਾਪਰਿਆ। ਪੁਲਿਸ ਦੇ ਅਨੁਸਾਰ ਟੱਕਰ ਇਨ੍ਹੀਂ ਭਿਆਨਕ ਸੀ ਰਿ ਕਾਰ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਪੁਲਿਸ ਸਰਕਲ ਅਫ਼ਸਰ ਅੰਜਲੀ ਕਟਾਰੀਆ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰਾਮਪੁਰ ਦਾ ਰਹਿਣ ਵਾਲਾ ਕਾਰ ਚਾਲਕ ਮੁਹੰਮਦ ਸਲਮਾਨ ਅਤੇ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਰਹਿਣ ਵਾਲੇ ਨਸੀਮ, ਹਰੀਸ ਅਤੇ ਮਾਸ਼ੂਕ ਸ਼ਾਮਲ ਹਨ। ਪੁਲਿਸ ਅਨੁਸਾਰ, ਸਾਰੇ ਨੌਜਵਾਨ ਵਾਰਾਣਸੀ ਦੇ ਇੱਕ ਮਦਰੱਸੇ ਦੇ ਵਿਦਿਆਰਥੀ ਸਨ।

ਉਹ ਹਾਲ ਹੀ ਵਿੱਚ ਬਰੇਲੀ ਆਏ ਸਨ ਅਤੇ ਦਿੱਲੀ ਰਾਹੀਂ ਵਾਰਾਣਸੀ ਜਾਣ ਦੇ ਲਈ ਟ੍ਰੈਨ ਫੜਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਜ਼ਖਮੀਆਂ ਦੀ ਪਛਾਣ ਸੁੰਨਤ ਅਤੇ ਹਸਨੈਨ ਵਜੋਂ ਹੋਈ ਹੈ, ਜੋ ਕਿ ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲੇ ਹਨ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਉੱਚ ਮੈਡੀਕਲ ਸੈਂਟਰ ਵਿੱਚ ਰੈਫਰ ਕੀਤਾ ਗਿਆ ਹੈ।

ਕਟਾਰੀਆ ਦੇ ਅਨੁਸਾਰ, ਇਹ ਸ਼ੱਕ ਹੈ ਕਿ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਦੇ ਸੌਣ ਕਾਰਨ, ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਹਾਲਾਂਕਿ, ਪੁਲਿਸ ਸਾਰੇ ਪਹਿਲੂਆਂ ਅਤੇ ਤਕਨੀਕੀ ਸਬੂਤਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਤੋਂ ਬਾਅਦ, ਹਾਈਵੇਅ ‘ਤੇ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਲੰਮਾ ਟ੍ਰੈਫਿਕ ਜਾਮ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version